ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਤੋਂ ਵਿਗੜੀ ਅਰਥ ਵਿਵਸਥਾ 'ਚ ਹੋ ਰਹੇ ਸੁਧਾਰ ਵਿਚਾਲੇ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਵਿੱਤ ਮੰਤਰੀ ਨਿਰਮਲਾ ਸੀਮਾਰਮਣ ਨੇ 2.65 ਲੱਖ ਕਰੋੜ ਰੁਪਏ ਦੇ 12 ਐਲਾਨ ਕੀਤੇ। ਸੀਤਾਰਮਣ ਵੱਲੋਂ ਕੀਤਾ ਗਿਆ ਐਲਾਨ ਜੀ.ਡੀ.ਪੀ. ਦਾ 15 ਫੀਸਦੀ ਹੈ।
ਸਵੈ-ਨਿਰਭਰ ਭਾਰਤ ਯੋਜਨਾ ਦੀ ਤੀਜੀ ਕਿਸਤ ਦੇ ਤਹਿਤ ਸਰਕਾਰ ਦਾ ਫੋਕਸ ਰੁਜ਼ਗਾਰ ਦੇ ਨਵੇਂ ਮੌਕੇ ਨੂੰ ਬੜਾਵਾ ਦੇਣਾ, ਮੈਨਿਉਫੈਕਚਰਿੰਗ, ਰੀਐਲਟੀ, ਨਿਰਯਾਤ ਨੂੰ ਉਤਸ਼ਾਹਿਤ ਦੇਣ ਦੇ ਨਾਲ-ਨਾਲ ਗਰੀਬ, ਕਿਸਾਨ ਨੂੰ ਸਮਰੱਥ ਕਰਨ 'ਤੇ ਹੈ। ਕੋਵਿਡ-19 ਵੈਕਸੀਨ ਡਿਵੈਲਪਮੈਂਟ ਲਈ ਵੱਖਰੇ ਫੰਡ ਦਾ ਵੀ ਐਲਾਨ ਹੋਇਆ।
ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ
NEXT STORY