ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ 'ਨੀਟ-ਯੂਜੀ' ਸਮੇਤ ਰਾਸ਼ਟਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਨੇ ਪੂਰੀ ਸਿੱਖਿਆ ਪ੍ਰਣਾਲੀ ਨੂੰ 'ਮਾਫੀਆ' ਅਤੇ ਭ੍ਰਿਸ਼ਟਾਚਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਕਾਂਗਰਸ ਨੇਤਾ ਦੀ ਟਿੱਪਣੀ ਦੇ ਠੀਕ ਇਕ ਦਿਨ ਪਹਿਲਾਂ, ਕੇਂਦਰੀ ਸਿੱਖਿਆ ਮੰਤਰਾਲਾ ਨੇ ਪ੍ਰੀਖਿਆ ਕਰਵਾਉਣ ਲਈ ਜ਼ਿੰਮੇਵਾਰ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਕੰਮਕਾਜ ਦੀ ਸਮੀਖਿਆ ਕਰਨ ਅਤੇ ਪ੍ਰੀਖਿਆ 'ਚ ਸੁਧਾਰ ਲਈ ਸਿਫਾਰਸ਼ਾਂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਹਟਾ ਦਿੱਤਾ ਅਤੇ ਮੈਡੀਕਲ ਦਾਖਲਾ ਪ੍ਰੀਖਿਆ 'NEET-UG' (ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ-ਗ੍ਰੈਜੂਏਟ) 'ਚ ਬੇਨਿਯਮੀਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ।
ਪ੍ਰਿਯੰਕਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ 'ਨੀਟ-ਯੂਜੀ' ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਇਆ, ਉੱਥੇ ਹੀ ਨੀਟ-ਪੀਜੀ, ਯੂਜੀਸੀ ਨੈੱਟ ਅਤੇ ਸੀਐੱਸਆਈਆਰ-ਨੈੱਟ ਰੱਦ ਕਰ ਦਿੱਤੇ ਗਏ। ਉਨ੍ਹਾਂ ਨੇ ਪੋਸਟ ਕੀਤਾ,''ਅੱਜ, ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਦਾ ਇਹ ਹਾਲ ਹੈ। ਭਾਜਪਾ ਰਾਜ 'ਚ ਪੂਰੀ ਸਿੱਖਿਆ ਦਾ ਢਾਂਚਾ ਮਾਫੀਆ-ਭ੍ਰਿਸ਼ਟਾਚਾਰੀਆਂ ਦੇ ਹਵਾਲੇ ਹੋ ਚੁੱਕਿਆ ਹੈ।'' ਪ੍ਰਿਯੰਕਾ ਨੇ ਪੋਸਟ 'ਚ ਕਿਹਾ,''ਲਾਲਚੀ ਕਿਸਮ ਦੇ ਅਯੋਗ ਲੋਕਾਂ ਦੇ ਹੱਥ 'ਚ ਦੇਸ਼ ਦੀ ਸਿੱਖਿਆ ਅਤੇ ਬੱਚਿਆਂ ਦਾ ਭਵਿੱਖ ਸੌਂਪਣ ਦੀ ਰਾਜਨੀਤਕ ਜ਼ਿੱਦ ਅਤੇ ਹੰਕਾਰ ਨੇ ਪੇਪਰ ਲੀਕ, ਪ੍ਰੀਖਿਆ ਰੱਦ, ਕੈਂਪਸ ਤੋਂ ਪੜ੍ਹਾਈ-ਲਿਖਾਈ ਦਾ ਵਿਲੋਪ ਅਤੇ ਰਾਜਨੀਤਕ ਗੁੰਡਾਗਰਦੀ ਨੂੰ ਸਾਡੀ ਸਿੱਖਿਆ ਵਿਵਸਥਾ ਦੀ ਪਛਾਣ ਬਣਾ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਹਾਲਤ ਇਹ ਹੋ ਗਈ ਹੈ ਕਿ ਭਾਜਪਾ ਸਰਕਾਰ ਸਾਫ਼-ਸੁਥਰੇ ਤਰੀਕੇ ਨਾਲ ਇਕ ਪ੍ਰੀਖਿਆ ਤੱਕ ਨਹੀਂ ਕਰਵਾ ਸਕਦੀ। ਪੋਸਟ 'ਚ ਕਿਹਾ ਗਿਆ ਹੈ,''ਅੱਜ ਨੌਜਵਾਨਾਂ ਦੇ ਭਵਿੱਖ ਦੇ ਸਾਹਮਣੇ ਭਾਜਪਾ ਸਰਕਾਰ ਇਕਮਾਤਰ ਸਭ ਤੋਂ ਵੱਡੀ ਰੁਕਾਵਟ ਬਣ ਕੇ ਖੜ੍ਹੀ ਹੈ। ਦੇਸ਼ ਦੇ ਕਾਬਿਲ ਨੌਜਵਾਨ ਆਪਣਾ ਬੇਸ਼ਕੀਮਤੀ ਸਮਾਂ, ਸਾਰੀ ਊਰਜਾ ਭਾਜਪਾ ਦੇ ਭ੍ਰਿਸ਼ਟਾਚਾਰ ਨਾਲ ਲੜਨ 'ਚ ਗੁਆ ਰਹੇ ਹਨ ਅਤੇ ਮਜ਼ਬੂਰ ਮੋਦੀ ਜੀ ਸਿਰਫ਼ ਤਮਾਸ਼ਾ ਦੇਖ ਰਹੇ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਣ ਵਾਲੀ ਗੱਲ : ਭਾਰਤੀ ਮੂਲ ਦਾ 12 ਸਾਲ ਦਾ ਸਭ ਤੋਂ ਛੋਟੀ ਉਮਰ ਦਾ ਗ੍ਰੈਜੂਏਟ ਬਣਿਆ ਸੁਬੋਰਨੋ ਆਈਜ਼ੈਕ
NEXT STORY