ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਰੇਲਵੇ ਨੂੰ ਬਰਬਾਦ ਕਰਨ ’ਚ ਮੋਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਰੇਲਵੇ ਦੀ ਤਾਜ਼ਾ ਕਾਰਗੁਜ਼ਾਰੀ ਰਿਪੋਰਟ ਨੂੰ ਲੈ ਕੇ ਨੀਵਾਰ ਕੇਂਦਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ’ਤੇ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ‘ਪੀ. ਆਰ. ਸਟੰਟ’ ਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ, ਸਹੂਲਤਾਂ ਅਤੇ ਰਾਹਤ ਵੱਲ ਧਿਆਨ ਨਾ ਦੇਣ ਦਾ ਦੋਸ਼ ਵੀ ਲਾਇਆ।
ਖੜਗੇ ਨੇ ‘ਐਕਸ’ ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਕਿਹਾ ਕਿ ਬਾਲਾਸੋਰ ਵਰਗੇ ਵੱਡੇ ਹਾਦਸੇ ਤੋਂ ਬਾਅਦ ਬਹੁ-ਚਰਚਿਤ ‘ਕਵਚ’ ਨੇ ਇੱਕ ਕਿਲੋਮੀਟਰ ਦੀ ਸੁਰੱਖਿਆ ਵੀ ਨਹੀਂ ਜੋੜੀ। ਆਮ ਸਲੀਪਰ ਕਲਾਸ ਵਿੱਚ ਸਫ਼ਰ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ। ਇਨ੍ਹਾਂ ਕੋਚਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਕਿਹਾ ਸੀ ਕਿ 1500 ਕਿਲੋਮੀਟਰ ਦੇ ਰੇਲਵੇ ਮਾਰਗ ’ਤੇ ‘ਕਵਚ’ ਪੂਰੀ ਤਰ੍ਹਾਂ ਨਾਲ ਲਾਇਆ ਗਿਆ ਹੈ।
ਅਮਿਤ ਸ਼ਾਹ ਨੇ ਗੁਜਰਾਤ ਦੇ ਸੋਮਨਾਥ ਮੰਦਰ ’ਚ ਕੀਤੀ ਪੂਜਾ
NEXT STORY