ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਿਦੇਸ਼ ਨੀਤੀ ਨੂੰ ਲੈ ਕੇ ਮੋਦੀ ਸਰਕਾਰ ਜੋ ਰਣਨੀਤਕ ਗਲਤੀਆਂ ਕਰ ਰਹੀ ਹੈ, ਉਸ ਦਾ ਖ਼ਾਮਿਆਜ਼ਾ ਦੇਸ਼ ਨੂੰ ਭੁਗਤਣਾ ਪਵੇਗਾ। ਰਾਹੁਲ ਨੇ ਟਵੀਟ ਕੀਤਾ,''ਇਸ ਸਰਕਾਰ ਦੀਆਂ ਰਣਨੀਤਕ ਗਲਤੀਆਂ ਬਹੁਤ ਮਹਿੰਗੀਆਂ ਸਾਬਿਤ ਹੋਣਗੀਆਂ। ਕਾਂਗਰਸ ਨੇਤਾ ਨੇ ਇਸ ਦੇ ਨਾਲ ਹੀ ਕੁਝ ਅਖ਼ਬਾਰਾਂ 'ਚ ਛਪੀਆਂ ਖ਼ਬਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਇਕ ਅਖ਼ਬਾਰ ਨੇ ਲੋਕ ਸਭਾ 'ਚ ਰਾਹੁਲ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਦੀਆਂ ਰਣਨੀਤਕ ਗਲਤੀਆਂ ਕਾਰਨ ਚੀਨ ਅਤੇ ਪਾਕਿਸਤਾਨ ਇਕੱਠੇ ਆ ਗਏ ਹਨ।
ਇਕ ਦੂਜੀ ਖ਼ਬਰ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਹਿੰਦੇ ਹਨ ਕਿ ਚੀਨ ਨਾਲ ਭਾਰਤ ਦੇ ਸੰਬੰਧ ਬਹੁਤ ਕਠਿਨ ਦੌਰ 'ਚੋਂ ਲੰਘ ਰਹੇ ਹਨ। ਉਨ੍ਹਾਂ ਨੇ ਇਕ ਹੋਰ ਖ਼ਬਰ ਪੋਸਟ ਕੀਤੀ ਹੈ, ਜਿਸ 'ਚ ਸਵਾਲ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹਾਂ ਬੋਲਦੇ ਹਨ ਅਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹਨ। ਇਸੇ 'ਚ ਇਕ ਹੋਰ ਖ਼ਬਰ ਦਿੱਤੀ ਗਈ ਹੈ ਕਿ ਜਿਸ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਅਤੇ ਰੂਸ ਦਰਮਿਆਨ ਵਧਦੇ ਸੰਬੰਧ 'ਚ ਗਲੋਬਲ ਪੱਧਰ 'ਤੇ ਨਵੇਂ ਸਮੀਕਰਨ ਪੈਦਾ ਕਰ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਰਿਆਣਾ : ਡਿਪਟੀ ਸੁਪਰਡੈਂਟ ਨੇ ਕੀਤੀ ਖ਼ੁਦਕੁਸ਼ੀ, ਹਾਈ ਕੋਰਟ ਤੋਂ ਜ਼ਮਾਨਤ ਖਾਰਜ ਹੋਣ 'ਤੇ ਖਾਧਾ ਜ਼ਹਿਰ
NEXT STORY