ਨਵੀਂ ਦਿੱਲੀ - ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੈਬਨਿਟ ਵਿਸਥਾਰ ਤੋਂ ਪਹਿਲਾਂ ਇੱਕ ਨਵੇਂ ਮੰਤਰਾਲਾ ਦੇ ਗਠਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ 'ਸਹਿਕਾਰ ਨਾਲ ਖੁਸ਼ਹਾਲੀ' ਦੇ ਨਜ਼ਰੀਏ ਨਾਲ ਵੱਖਰੇ ਸਹਿਕਾਰਤਾ ਮੰਤਰਾਲਾ ਦਾ ਗਠਨ ਕੀਤਾ ਹੈ। ਸਹਿਕਾਰੀ ਮੰਤਰਾਲਾ ਸਹਿਕਾਰਤਾ ਅੰਦੋਲਨ ਨੂੰ ਮਜ਼ਬੂਤ ਕਰਣ ਲਈ ਵੱਖਰੇ ਪ੍ਰਬੰਧਕੀ, ਕਾਨੂੰਨੀ, ਨੀਤੀਗਤ ਢਾਂਚਾ ਉਪਲੱਬਧ ਕਰਾਏਗਾ। ਸਹਿਕਾਰੀ ਮੰਤਰਾਲਾ ਸਹਿਕਾਰਤਾ ਲਈ ਕੰਮ-ਕਾਜ ਨੂੰ ਆਸਾਨ ਬਣਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਕੰਮ ਕਰੇਗਾ।
ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਪੀ.ਐੱਮ. ਮੋਦੀ ਦੇ ਨਵੇਂ ਕੈਬਨਿਟ ਵਿੱਚ ਕਈ ਨੌਜਵਾਨ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲ ਸਕਦੀ ਹੈ। ਫਿਲਹਾਲ ਕਈ ਮੰਤਰੀਆਂ ਦੇ ਕੋਲ ਦੋ-ਦੋ ਮੰਤਰਾਲਾ ਹਨ। ਉਨ੍ਹਾਂ ਦਾ ਵੀ ਭਾਰ ਘੱਟ ਹੋ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਸੀਨਾ ਨੂੰ ਸਦਭਾਵਨਾ ਦੇ ਤੌਰ ’ਤੇ ਅਨਾਨਾਸ ਭੇਜੇਗਾ ਤ੍ਰਿਪੁਰਾ
NEXT STORY