ਸ਼੍ਰੀਨਗਰ- ਨੈਸ਼ਨਲ ਕਾਨਫਰੰਸ (ਐੱਨ. ਸੀ.) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 10 ਸਾਲਾਂ 'ਚ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਭੁੱਲ ਗਏ ਹਨ। ਅਬਦੁੱਲਾ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕੀਤੀ, ਜਿਨ੍ਹਾਂ ਨੇ ਹਾਲ ਹੀ 'ਚ ਡੋਡਾ 'ਚ ਇਕ ਚੋਣ ਰੈਲੀ 'ਚ ਜੰਮੂ-ਕਸ਼ਮੀਰ ਲਈ ਕਈ ਵਿਕਾਸ ਪ੍ਰਾਜੈਕਟਾਂ ਦਾ ਵਾਅਦਾ ਕੀਤਾ ਸੀ।
ਅਬਦੁੱਲਾ ਨੇ ਅੱਜ ਸ਼੍ਰੀਨਗਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ਵਿਚ ਡਬਲ ਇੰਜਣ ਵਾਲੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਿਛਲੇ 10 ਸਾਲਾਂ ਵਿਚ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਮੁਫਤੀ ਮੁਹੰਮਦ ਸਈਦ ਨਾਲ ਗਠਜੋੜ ਕੀਤਾ, ਫਿਰ ਮਹਿਬੂਬਾ ਮੁਫਤੀ ਨਾਲ ਅਤੇ ਹੁਣ ਰਾਜ ਭਵਨ ਦੇ ਜ਼ਰੀਏ ਰਾਜ ਕਰ ਰਹੇ ਹਨ, ਪਿਛਲੇ 10 ਸਾਲਾਂ ਦੇ ਡਬਲ ਇੰਜਣ ਵਾਲੀ ਸਰਕਾਰ ਵਿਚ ਜੰਮੂ-ਕਸ਼ਮੀਰ ਨੂੰ ਜ਼ਮੀਨੀ ਪੱਧਰ 'ਤੇ ਕੀ ਮਿਲਿਆ। ਪ੍ਰਧਾਨ ਮੰਤਰੀ ਇਸ ਬਾਰੇ ਦੱਸਣ ਅਤੇ ਅਸੀਂ ਹੋਰ ਮੁੱਦਿਆਂ 'ਤੇ ਗੱਲ ਕਰਾਂਗੇ।
SBI 'ਚ ਨਿਕਲੀ ਬੰਪਰ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ
NEXT STORY