ਨਵੀਂ ਦਿੱਲੀ— ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਨਾਲ ਵਿਗੜੀ ਸਥਿਤੀ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਾਉਣ ਦੀ ਬਜਾਏ ਮਹਾਮਾਰੀ ਨਾਲ ਨਜਿੱਠਣ ਲਈ ਮਿਲ ਕੇ ਕੋਸ਼ਿਸ਼ ਕਰਨ। ਕਾਂਗਰਸ ਬੁਲਾਰਾ ਅਜੇ ਮਾਕਨ ਨੇ ਸ਼ਨੀਵਾਰ ਨੂੰ ਆਈ. ਐੱਨ. ਸੀ. ਟੀ. ਵੀ. ਚੈਨਲ ਲਾਂਚ ਕਰਨ ਤੋਂ ਬਾਅਦ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸੰਸਦੀ ਕਮੇਟੀ ਨੇ ਫਰਵਰੀ ’ਚ ਹੀ ਚੌਕਸ ਕਰ ਦਿੱਤਾ ਸੀ ਕਿ ਦੇਸ਼ ’ਚ ਆਕਸੀਜਨ ਦੀ ਭਾਰੀ ਕਿੱਲਤ ਹੈ। ਆਉਣ ਵਾਲੇ ਸਮੇਂ ਵਿਚ ਦੇਸ਼ ਨੂੰ ਇਸ ਕਾਰਨ ਆਫ਼ਤ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਇਨਹਾਊਸ ਮੀਟਿੰਗ ਲਾਈਵ ਕਰਣ 'ਤੇ ਕੇਜਰੀਵਾਲ ਤੋਂ ਨਾਰਾਜ਼ ਹੋਏ PM ਮੋਦੀ, CM ਨੇ ਮੰਗੀ ਮੁਆਫੀ
ਅਜੇ ਮਾਕਨ ਨੇ ਅੱਗੇ ਕਿਹਾ ਕਿ ਸੰਸਦੀ ਕਮੇਟੀ ਨੇ 190 ਪੰਨਿਆਂ ਦੀ ਆਪਣੀ ਰਿਪੋਰਟ ਵਿਚ ਘੱਟੋ-ਘੱਟ 40 ਵਾਰ ਆਕਸੀਜਨ ਦੀ ਕਿੱਲਤ ਦਾ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਨੂੰ ਇਸ ਕਾਰਨ ਗੰਭੀਰ ਆਫ਼ਤ ਨਾਲ ਜੂਝਣਾ ਪੈ ਸਕਦਾਦ ਹੈ ਪਰ ਸਰਕਾਰ ਨੇ ਕਮੇਟੀ ਦੀ ਰਿਪੋਰਟ ’ਤੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਕਸੀਜਨ ਦਾ ਇਕ ਵੀ ਪਲਾਂਟ ਨਹੀਂ ਹੈ, ਜਦਕਿ ਪਿਛਲੇ ਦੋ ਸਾਲਾਂ ਦੌਰਾਨ ਦਿੱਲੀ ਸਰਕਾਰ ਨੇ 822 ਕਰੋੜ ਰੁਪਏ ਆਪਣੇ ਪ੍ਰਚਾਰ ਪ੍ਰਸਾਰ ਦੇ ਇਸ਼ਤਿਹਾਰਾਂ ’ਤੇ ਖਰਚ ਕੀਤੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਕੋਰੋਨਾ ਖ਼ਿਲਾਫ਼ ਜਾਰੀ ਸੰਘਰਸ਼ ’ਚ ਕੀਤਾ ਜਾਂਦਾ ਅਤੇ ਕੋਰੋਨਾ ਦਾ ਵੱਖਰਾ ਹਸਪਤਾਲ ਬਣਾਏ ਜਾਂਦਾ ਤਾਂ ਦਿੱਲੀ ਦੇ ਲੋਕਾਂ ਨੂੰ ਅੱਜ ਕੋਰੋਨਾ ਕਾਰਨ ਡੂੰਘੀ ਆਫ਼ਤ ਨਾਲ ਨਹੀਂ ਜੂਝਣਾ ਪਵੇਗਾ।
ਇਹ ਵੀ ਪੜ੍ਹੋ- ਕੋਰੋਨਾ ਦੇ ਵਧਦੇ ਕਹਿਰ ਦਰਮਿਆਨ PM ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਕੇਜਰੀਵਾਲ ਨੂੰ ਪਾਈ ਝਾੜ
ਇਹ ਵੀ ਪੜ੍ਹੋ- ਆਕਸੀਜਨ ਸੰਕਟ ’ਤੇ PM ਮੋਦੀ ਨੂੰ ਬੋਲੇ ਕੇਜਰੀਵਾਲ- ‘ਮੈਂ CM ਹੋ ਕੇ ਵੀ ਕੁਝ ਨਹੀਂ ਕਰ ਪਾ ਰਿਹਾ’
ਕੋਰੋਨਾ ਕਾਲ ’ਚ ਦਿੱਲੀ ਸਰਕਾਰ ਦਾ ਵੱਡਾ ਐਲਾਨ, 2 ਲੱਖ ਲੋਕਾਂ ਨੂੰ ਦੇਵੇਗੀ 5-5 ਹਜ਼ਾਰ ਰੁਪਏ
NEXT STORY