ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 'ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ' ਦੇ ਨਾਲ ਹੀ ਦੇਸ਼ 'ਚ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ 10,000 ਤੋਂ ਵਧਾ ਕੇ 25,000 ਕਰਨ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਪੀ.ਐੱਮ. ਮੋਦੀ ਨੇ 'ਵਿਕਸਿਤ ਭਾਰਤ ਸੰਕਲਪ ਯਾਤਰਾ' ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਲਈ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਇਕ ਪ੍ਰੋਗਰਾਮ 'ਚ ਭਾਗ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੇ ਦੇਸ਼ 'ਚ ਇਹ ਸੁਣਾਈ ਦੇ ਰਿਹਾ ਹੈ ਕਿ ਜਿਥੋਂ ਲੋਕਾਂ ਦੀਆਂ ਉਮੀਦਾਂ ਦੂਜਿਆਂ ਤੋਂ ਖਤਮ ਹੁੰਦੀਆਂ ਹਨ ਉਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ।
ਚੰਗੀ ਦਵਾਈ ਅਤੇ ਸਸਤੀ ਦਵਾਈ ਬਹੁਤ ਵੱਡੀ ਸੇਵਾ
ਪੀ.ਐੱਮ. ਮੋਦੀ ਨੇ ਕਿਹਾ ਕਿ ਚੰਗੀ ਦਵਾਈ ਅਤੇ ਸਸਤੀ ਦਵਾਈ, ਇਹ ਬਹੁਤ ਵੱਡੀ ਸੇਵਾ ਹੈ। ਜਿੰਨੇ ਲੋਕ ਮੈਨੂੰ ਸੁਣ ਰਹੇ ਹਨ, ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਜਨ ਔਸ਼ਧੀ ਕੇਂਦਰ ਬਾਰੇ ਲੋਕਾਂ ਨੂੰ ਦੱਸੋ। ਦਵਾਈਆਂ 'ਤੇ ਜੋ ਖਰਚਾ ਪਹਿਲਾਂ 12-13 ਹਜ਼ਾਰ ਦਾ ਹੁੰਦਾ ਸੀ, ਉਹ ਜਨ ਔਸ਼ਧੀ ਕੇਂਦਰ ਕਾਰਨ ਸਿਰਫ 2-3 ਹਜ਼ਾਰ ਹੋ ਰਿਹਾ ਹੈ ਯਾਨੀ 10 ਹਜ਼ਾਰ ਰੁਪਏ ਤੁਹਾਡੀ ਜੇਬ 'ਚ ਬਚ ਰਹੇ ਹਨ।
'ਵਿਕਸਿਤ ਭਾਰਤ ਸੰਕਲਪ ਯਾਤਰਾ' ਪੂਰੇ ਦੇਸ਼ 'ਚ ਸਰਕਾਰ ਦੇ ਪ੍ਰਮੁੱਖ ਪ੍ਰਜੈਕਟਾਂ ਦੀ ਸੰਪੂਰਨ ਪਹੁੰਚ ਯਕੀਨੀ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਪ੍ਰਾਜੈਕਟਾਂ ਦਾ ਲਾਭ ਸਮੇਂਬੱਧ ਤਰੀਕੇ ਨਾਲ ਸਾਰੇ ਲਾਭਪਾਤਰੀਆਂ ਤਕ ਪਹੁੰਚ ਸਕੇ। ਓਡੀਸ਼ਾ ਦੇ ਇਕ ਲਾਭਪਾਤਰੀ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ 'ਮੋਦੀ ਦੀ ਗਾਰੰਟੀ' ਵਾਲੀ ਗੱਡੀ ਹੈ ਅਤੇ ਪਿੰਡ-ਪਿੰਡ ਜਾ ਰਹੀ ਹੈ। ਉਨ੍ਹਾਂ ਉਕਤ ਲਾਭਪਾਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਹੁਣ ਦੇਸ਼ ਨੂੰ ਵਿਕਸਿਤ ਬਣਾਉਣ 'ਚ ਯੋਗਦਾਨ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਇਸ ਮੁਹਿੰਮ 'ਚ ਪਿੰਡ ਦੇ ਲੋਕਾਂ ਨੂੰ ਵੀ ਜੋੜਨਾ ਚਾਹੀਦਾ ਹੈ।
ਪਿਛਲੀਆਂ ਸਰਕਾਰਾਂ ਖੁਦ ਨੂੰ ਓਨ੍ਹਾਂ ਦਾ 'ਭਰਾ-ਪਿਓ' ਸਮਝਦੀਆਂ ਸਨ
ਪੀ.ਐੱਮ. ਮੋਦੀ ਨੇ ਕਿਹਾ ਕਿ ਮੇਰੇ ਲਈ ਚਾਰ ਵੱਡੀਆਂ ਜਾਤੀਆਂ- ਗਰੀਬ, ਨੌਜਵਾਨ, ਮਹਿਲਾ, ਕਿਸਾਨ ਹਨ ਜਿਨ੍ਹਾਂ ਦੀ ਤਰੱਕੀ ਭਾਰਤ ਦੇ ਵਿਕਾਸ ਵਿੱਚ ਮਦਦ ਕਰੇਗੀ। 10 ਸਾਲਾਂ ਤਕ ਮੇਰੇ ਕੰਮਕਾਜ ਨੂੰ ਦੇਖ ਕੇ ਲੋਕਾਂ ਨੂੰ ਸਰਕਾਰ 'ਤੇ ਅਟੁੱਟ ਭਰੋਸਾ ਹੋਇਆ ਹੈ, ਪਿਛਲੀਆਂ ਸਰਕਾਰਾਂ ਖੁਦ ਨੂੰ ਉਨ੍ਹਾਂ ਦਾ 'ਭਰਾ-ਪਿਓ' ਸਮਝਦੀਆਂ ਸਨ। ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਜਨ ਅੰਦੋਲਨ ਦਾ ਰੂਪ ਲੈ ਲਿਆ ਹੈ, ਇਹ ਹੁਣ ਤਕ 12,000 ਪੰਚਾਇਤਾਂ ਤਕ ਪਹੁੰਚ ਚੁੱਕੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਪੂਰੇ ਦੇਸ਼ 'ਚ ਇਹ ਸੁਣਾਈ ਦੇ ਰਿਹਾ ਹੈ ਕਿ ਜਿੱਥੋਂ ਲੋਕਾਂ ਦੀਆਂ ਉਮੀਦਾਂ ਦੂਜਿਆਂ ਤੋਂ ਖਤਮ ਹੁੰਦੀਆਂ ਹਨ ਉਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ। ਜਨ ਔਸ਼ਧੀ ਕੇਂਦਰ ਕਿਫਾਇਤੀ ਕੀਮਤਾਂ 'ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਬਣਾਏ ਜਾ ਰਹੇ ਹਨ।
ਮਹਿਲਾ ਕਿਸਾਨ ਡ੍ਰੋਨ ਕੇਂਦਰ ਲਾਂਚ
ਪੀ.ਐੱਮ. ਮੋਦੀ ਨੇ 'ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ' ਨੂੰ ਵੀ ਲਾਂਚ ਕੀਤਾ ਹੈ। ਡ੍ਰੋਨ ਕੇਂਦਰ ਸਵੈ ਸਹਾਇਤਾ ਸਮੂਹ (ਐੱਚ.ਐੱਚ.ਜੀ.) ਨੂੰ ਡ੍ਰੋਨ ਮੁਹੱਈਆ ਕਰੇਗਾ ਤਾਂ ਜੋ ਉਹ ਇਸ ਤਕਨਾਲੋਜੀ ਦਾ ਇਸਤੇਮਾਲ ਕਰਕੇ ਰੋਜ਼ੀ-ਰੋਟੀ ਕਮਾ ਸਕਣ। ਇਸ ਯੋਜਨਾ ਤਹਿਤ ਤਿੰਨ ਸਾਲਾਂ 'ਚ ਔਰਤਾਂ ਨੂੰ 15 ਹਜ਼ਾਰ ਡ੍ਰੋਨ ਦਿੱਤੇ ਜਾਣਗੇ। ਪੀ.ਐੱਮ. ਮੋਦੀ ਨੇ ਇਸ ਯੋਜਨਾ ਨੂੰ ਲੈ ਕੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਡ੍ਰੋਨ ਚਲਾਉਣ ਲਈ ਟ੍ਰੇਨਿੰਗ ਦੇਣ ਦੀ ਸ਼ੁਰੂਆਤ ਕੀਤੀ ਗਈ ਤਾਂ ਇਸ ਯੋਜਨਾ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਸ਼ੱਕ ਜ਼ਾਹਰ ਕੀਤਾ ਸੀ। ਇਸਤੋਂ ਪਹਿਲਾਂ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਔਰਤਾਂ ਦੀ ਅਗਵਾਈ 'ਚ ਵਿਕਾਸ ਯਕੀਨੀ ਕਰਨਾ ਪ੍ਰਧਾਨ ਮੰਤਰੀ ਦੀ ਨਿਰੰਤਰ ਕੋਸ਼ਿਸ਼ ਰਹੀ ਹੈ ਅਤੇ ਇਸ ਦਿਸ਼ਾ 'ਚ ਇਕ ਹੋਰ ਕਦਮ ਚੁੱਕਦੇ ਹੋਏ ਮੋਦੀ ਨੇ 'ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ' ਦੀ ਸ਼ੁਰੂਆਤ ਕੀਤੀ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, 12 ਜ਼ਿਲ੍ਹਿਆਂ 'ਚ ਅਗਲੇ 3 ਘੰਟਿਆਂ ਤੱਕ ਮੋਹਲੇਧਾਰ ਮੀਂਹ
NEXT STORY