ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਵੀਰਵਾਰ 100 ਤੋਂ ਵੱਧ ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਕਰਨਗੇ ਜਿਸ ਨਾਲ ਮੁਸਾਫਰਾਂ ਲਈ ਰੇਲ ਸਫਰ ਹੋਰ ਸੌਖਾ ਹੋ ਜਾਵੇਗਾ। ਮੋਦੀ ਨੇ ਰਾਜਸਥਾਨ ’ਚ ਕਈ ਸੜਕ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਹੱਦੀ ਖੇਤਰਾਂ ’ਚ ਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ।
ਮੋਦੀ ਵੀਰਵਾਰ ਰਾਜਸਥਾਨ ਦੇ ਇਕ ਦਿਨ ਦੇ ਦੌਰੇ ’ਤੇ ਜਾ ਰਹੇ ਹਨ ਜਿੱਥੇ ਉਹ 26,000 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਜਾਂ ਉਦਘਾਟਨ ਕਰਨਗੇ। ਬੁੱਧਵਾਰ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ’ਚ ਕਿਹਾ ਕਿ ਵੀਰਵਾਰ ਭਾਰਤੀ ਰੇਲਵੇ ਲਈ ਇਕ ਇਤਿਹਾਸਕ ਅਤੇ ਨਾ ਭੁੱਲਣ ਵਾਲਾ ਦਿਨ ਹੋਵੇਗਾ। ਮੈਨੂੰ ਰਾਜਸਥਾਨ ਦੇ ਬੀਕਾਨੇਰ ’ਚ ਸਵੇਰੇ 11:30 ਵਜੇ 100 ਤੋਂ ਵੱਧ ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਇਨ੍ਹਾਂ ਨੂੰ ਮੁੜ ਵਿਕਸਤ ਕੀਤਾ ਗਿਆ ਹੈ।
PM ਮੋਦੀ ਅੱਜ ਆਉਣਗੇ ਰਾਜਸਥਾਨ ਦੇ ਦੌਰੇ 'ਤੇ, ਬੀਕਾਨੇਰ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
NEXT STORY