ਸ਼੍ਰੀਨਗਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ 'ਤੇ 26 ਜੁਲਾਈ ਨੂੰ ਲੱਦਾਖ ਦਾ ਦੌਰਾ ਕਰਨਗੇ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀ.ਐੱਮ. ਮੋਦੀ ਕਾਰਗਿਲ ਵਿਜੇ ਦਿਵਸ (ਵਿਜੇ ਦਿਵਸ) ਦੀ 25ਵੀਂ ਵਰ੍ਹੇਗੰਢ 'ਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਦਰਾਸ 'ਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਕਰਨਗੇ। ਸਾਲ 1999 'ਚ ਹੋਏ ਕਾਰਗਿਲ ਯੁੱਧ 'ਚ ਪਾਕਿਸਤਾਨ 'ਤੇ ਭਾਰਤੀ ਫ਼ੌਜ ਦੀ ਜਿੱਤ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 26 ਜੁਲਾਈ ਦੀ ਸਵੇਰ ਦਰਾਸ ਬ੍ਰਿਗੇਡ ਹੈਲੀਪੈਡ 'ਤੇ ਉਤਰਨਗੇ।
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉੱਪ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀ.ਡੀ. ਮਿਸ਼ਰਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਉੱਪ ਰਾਜਪਾਲ 24 ਜੁਲਾਈ ਨੂੰ ਦਰਾਸ 'ਚ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਦੇ ਇੰਤਜ਼ਾਮਾਂ ਦਾ ਨਿਰੀਖਣ ਕਰਨਗੇ। ਦੱਸਣਯੋਗ ਹੈ ਕਿ ਸਾਲ 1999 'ਚ ਪਾਕਿਸਤਾਨੀ ਫ਼ੌਜੀਆਂ ਅਤੇ ਕਈ ਅੱਤਵਾਦੀ ਸਮੂਹਾਂ ਨੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਸ਼੍ਰੀਨਗਰ-ਲੇਹ ਹਾਈਵੇਅ 'ਤੇ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਦਰਾਸ ਤੋਂ ਬਟਾਲਿਕ ਸੈਕਟਰ ਤੱਕ ਕਈ ਚੋਟੀਆਂ 'ਤੇ ਕਬਜ਼ਾ ਕਰ ਲਿਆ ਸੀ। ਭਾਰਤੀ ਹਵਾਈ ਫ਼ੌਜ ਨੇ ਫ਼ੌਜ ਨਾਲ ਮਿਲ ਕੇ ਵੱਡੇ ਪੈਮਾਨੇ 'ਤੇ ਮੁਹਿੰਮ ਸ਼ੁਰੂ ਕੀਤੀ ਅਤੇ 74 ਦਿਨ ਦੀ ਲੜਾਈ 'ਚ ਭਾਰਤੀ ਫ਼ੌਜ ਆਪਣੇ ਖੇਤਰ ਨੂੰ ਵਾਪਸ ਜਿੱਤਣ 'ਚ ਕਾਮਯਾਬ ਰਹੀ। ਉਦੋਂ ਤੋਂ ਫ਼ੌਜ 26 ਜੁਲਾਈ ਨੂੰ ਵਿਜੇ ਦਿਵਸ ਵਜੋਂ ਮਨ੍ਹਾ ਰਹੀ ਹੈ, ਜਿਸ ਦਾ ਮੁੱਖ ਸਮਾਰੋਹ ਦਰਾਸ 'ਚ ਆਯੋਜਿਤ ਕੀਤਾ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੂੜਾ ਸਮਝ ਸੁੱਟ ਦਿੱਤਾ ਹੀਰਿਆਂ ਦਾ ਹਾਰ, ਸਾਰੀ ਦਿਹਾੜੀ ਫਰੋਲ ਦਿੱਤੇ ਕੂੜੇ ਦੇ ਢੇਰ
NEXT STORY