ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹਿੰਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਹਿੰਦੀ ਦਿਵਸ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ।
ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਜਾਰੀ ਇਕ ਵੀਡੀਓ ਵਿਚ ਕਿਹਾ ਕਿ ਭਾਸ਼ਾ ਪ੍ਰਗਟਾਵੇ ਦਾ ਸਾਧਨ ਹੁੰਦੀ ਹੈ। ਉਹ ਜੜ੍ਹ ਨਹੀਂ ਹੋ ਸਕਦੀ। ਜਿਵੇਂ ਜੀਵਨ 'ਚ ਚੇਤਨਾ ਹੁੰਦੀ ਹੈ ਉਂਝ ਹੀ ਭਾਸ਼ਾ ਵਿਚ ਚੇਤਨਾ ਹੁੰਦੀ ਹੈ। ਮੈਂ ਕਦੇ ਸੋਚਦਾ ਹਾਂ ਕਿ ਜੇਕਰ ਮੈਨੂੰ ਹਿੰਦੀ ਭਾਸ਼ਾ ਬੋਲਣਾ ਸਮਝਣਾ ਨਹੀਂ ਆਉਂਦਾ ਤਾਂ ਮੈਂ ਲੋਕਾਂ ਤੱਕ ਕਿਵੇਂ ਪਹੁੰਚਦਾ, ਲੋਕਾਂ ਦੀ ਗੱਲ ਕਿਵੇਂ ਸਮਝਦਾ ਅਤੇ ਮੈਨੂੰ ਤਾਂ ਵਿਅਕਤੀਗਤ ਰੂਪ ਵਿਚ ਵੀ ਇਸ ਭਾਸ਼ਾ ਦੀ ਤਾਕਤ ਕੀ ਹੁੰਦੀ ਹੈ ਇਸ ਦਾ ਅੰਦਾਜ਼ਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਹਿੰਦੀ ਭਾਸ਼ਾ ਦਾ ਅੰਦੋਲਨ ਸੁਭਾਸ਼ ਚੰਦਰ ਬੋਸ, ਲੋਕਮਾਨਿਆ ਤਿਲਕ, ਮਹਾਤਮਾ ਗਾਂਧੀ, ਕਾਕਾ ਸਾਹਿਬ ਕਾਲੇਲਕਰ, ਰਾਜਗੋਪਾਲਾਚਾਰੀ ਵਰਗੇ ਲੋਕਾਂ ਨੇ ਚਲਾਇਆ ਸੀ, ਜਿਨ੍ਹਾਂ ਦੀ ਮਾਤ ਭਾਸ਼ਾ ਹਿੰਦੀ ਨਹੀਂ ਸੀ। ਹਿੰਦੀ ਭਾਸ਼ਾ ਦੀ ਸੰਭਾਲ ਅਤੇ ਪ੍ਰਸਾਰ ਲਈ ਉਨ੍ਹਾਂ ਨੇ ਜੋ ਦੂਰਅੰਦੇਸ਼ੀ ਕੰਮ ਕੀਤਾ ਹੈ, ਉਹ ਸਾਨੂੰ ਪ੍ਰੇਰਿਤ ਕਰਦਾ ਹੈ। ਮਾਂ-ਬੋਲੀ ਦੇ ਰੂਪ ਵਿਚ ਹਰ ਸੂਬੇ ਕੋਲ ਅਜਿਹਾ ਅਨਮੋਲ ਖਜ਼ਾਨਾ ਹੈ, ਉਸ ਨੂੰ ਅਸੀਂ ਕਿਵੇਂ ਜੋੜ ਸਕਦੇ ਹਾਂ ਅਤੇ ਜੋੜਨ ਵਿਚ ਹਿੰਦੀ ਭਾਸ਼ਾ ਦਾ ਇਸਤੇਮਾਲ ਇਕ ਸੂਤਰਧਾਰ ਦੇ ਰੂਪ ਵਿਚ ਕਿਵੇਂ ਕਰੀਏ, ਉਸ 'ਤੇ ਅਸੀਂ ਜ਼ੋਰ ਦੇਵਾਂਗੇ, ਤਾਂ ਸਾਡੀ ਭਾਸ਼ਾ ਹੋਰ ਸ਼ਕਤੀਸ਼ਾਲੀ ਬਣਦੀ ਜਾਵੇਗੀ ਅਤੇ ਉਸ ਦਿਸ਼ਾ ਵਿਚ ਅਸੀਂ ਕੋਸ਼ਿਸ਼ ਕਰ ਸਕਦੇ ਹਾਂ।
ਕਾਂਗਰਸ ਵਿਧਾਇਕ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
NEXT STORY