ਜੈਪੁਰ (ਭਾਸ਼ਾ)- ਰਾਜਸਥਾਨ ਦੇ ਅਲਵਰ ਦੀ ਰਾਮਗੜ੍ਹ ਸੀਟ ਤੋਂ ਕਾਂਗਰਸ ਵਿਧਾਇਕ ਜੁਬੇਰ ਖਾਨ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। ਖਾਨ ਦੀ ਪਤਨੀ ਸਾਫ਼ੀਆ ਜੁਬੇਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਕੁਝ ਸਮੇਂ ਤੋਂ ਬੀਮਾਰ ਸਨ। ਖਾਨ ਨੇ ਸ਼ਨੀਵਾਰ ਸਵੇਰੇ 5.50 ਵਜੇ ਆਖ਼ਰੀ ਸਾਹ ਲਿਆ। ਰਾਜਪਾਲ ਹਰਿਭਾਊ ਬਾਗਡੇ, ਮੁੱਖ ਮੰਤਰੀ ਭਜਨਲਾਲ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਈ ਆਗੂਆਂ ਨੇ ਜੁਬੇਰ ਖਾਨ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਗਹਿਲੋਤ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੇ ਪੋਸਟ 'ਚ ਲਿਖਿਆ,''ਜੁਬੇਰ ਖਾਨ ਆਪਣੇ ਖੇਤਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਸਨ ਅਤੇ ਆਖ਼ਰੀ ਸਮੇਂ ਤੱਕ ਜਨਸੇਵਾ 'ਚ ਲੱਗੇ ਰਹੇ। ਉਨ੍ਹਾਂ ਦਾ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।''
ਜੁਬੇਰ ਚਾਰ ਵਾਰ ਦੇ ਵਿਧਾਇਕ ਸਨ। ਉਹ ਸਭ ਤੋਂ ਪਹਿਲੇ 1990 'ਚ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ 10ਵੀਂ, 12ਵੀਂ ਅਤੇ ਹੁਣ 16ਵੀਂ ਵਿਧਾਨ ਸਭਾ ਦੇ ਮੈਂਬਰ ਸਨ। ਉਹ ਕਈ ਕਮੇਟੀਆਂ ਦੇ ਮੈਂਬਰ ਵੀ ਰਹਿ ਚੁੱਕੇ ਹਨ। ਅਧਿਐਨ ਦੌਰਾਨ ਜੁਬੇਰ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ (ਨਵੀਂ ਦਿੱਲੀ) ਵਿਦਿਆਰਥੀ ਸੰਘ ਦੇ ਪ੍ਰਧਾਨ ਵੀ ਸਨ। ਜੁਬੇਰ ਖਾਨ ਦੇ ਦਿਹਾਂਤ ਨਾਲ ਰਾਜ ਵਿਧਾਨ ਸਭਾ 'ਚ ਕਾਂਗਰਸ ਵਿਧਾਇਕਾਂ ਦੀ ਗਿਣਤੀ ਘੱਟ ਕੇ 65 ਰਹਿ ਗਈ ਹੈ। ਰਾਜਸਥਾਨ ਵਿਧਾਨ ਸਭਾ 'ਚ ਕੁੱਲ 200 ਸੀਟਾਂ ਹਨ, ਜਿਨ੍ਹਾਂ 'ਚੋਂ ਹੁਣ 7 ਸੀਟਾਂ ਖਾਲੀ ਹਨ। 5 ਵਿਧਾਇਕ ਲੋਕ ਸਭਾ ਚੋਣਾਂ 'ਚ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਭਾਜਪਾ ਦੇ ਇਕ ਵਿਧਾਇਕ ਦਾ ਕੁਝ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ: ਬਾਰਾਮੂਲਾ ਜ਼ਿਲ੍ਹੇ 'ਚ ਹੋਏ ਮੁਕਾਬਲੇ 'ਚ 3 ਅੱਤਵਾਦੀ ਢੇਰ
NEXT STORY