ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਰਲਡ ਫੂਡ ਇੰਡੀਆ' ਉਤਸਵ ਦਾ ਉਦਘਾਟਨ ਕੀਤਾ ਹੈ। ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਿੰਨ ਦਿਨ ਤੱਕ ਚੱਲਣ ਵਾਲੇ 'ਵਰਲਡ ਫੂਡ ਇੰਡੀਆ' ਦੇ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਜੇ ਦਿਨ 4 ਨਵੰਬਰ ਨੂੰ ਸੱਤ ਫੁੱਟ ਚੌੜੀ ਅਤੇ ਇਕ ਹਜ਼ਾਰ ਲੀਟਰ ਸਮਰੱਥਾ ਰੱਖਣ ਵਾਲੀ ਕੜਾਹੀ 'ਚ 800 ਕਿਲੋਗ੍ਰਾਮ ਖਿਚੜੀ ਬਣਾਈ ਜਾਵੇਗੀ ਜੋ ਆਪਣੇ-ਆਪ 'ਚ ਵਿਸ਼ਵ ਰਿਕਾਰਡ ਹੋਵੇਗਾ। ਇਸ 'ਚ ਚਾਵਲ ਦੇ ਨਾਲ ਕਈ ਤਰ੍ਹਾਂ ਦੀਆਂ ਦਾਲਾਂ ਅਤੇ ਸਬਜ਼ੀਆਂ ਵੀ ਪਾਈਆਂ ਜਾਣਗੀਆਂ।
ਹਰਸਿਮਰਤ ਨੇ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਦੁਨੀਆਂ ਨੂੰ ਭਾਰਤ ਦੇ ਇਸ ਪੌਸ਼ਟਿਕ ਭੋਜਨ ਦੇ ਬਾਰੇ 'ਚ ਦੱਸਣਾ ਹੈ। ਇਹ ਪਹਿਲਾ ਮੌਕਾ ਹੈ ਕਿ ਜਦੋਂ ਮੋਦੀ ਸਰਕਾਰ ਇੰਨੇ ਵੱਡੇ ਪੱਧਰ 'ਤੇ ਭਾਰਤੀ ਖਾਣਿਆਂ ਨੂੰ ਪ੍ਰਮੋਟ ਕਰ ਰਹੀ ਹੈ। ਪਹਿਲੇ ਕਿਹਾ ਜਾ ਰਿਹਾ ਸੀ ਕਿ ਖਿਚੜੀ ਨੂੰ ਨੈਸ਼ਨਲ ਫੂਡ ਘੋਸ਼ਿਤ ਕੀਤੇ ਜਾਣ ਦੀ ਯੋਜਨਾ ਨਹੀਂ ਹੈ ਸਗੋਂ ਵਿਸ਼ਵ ਰਿਕਾਰਡ ਦੇ ਲਈ ਇਸ ਨੂੰ ਭਾਰਤ ਦੀ ਐਂਟਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਖਿਚੜੀ ਅਜਿਹਾ ਪੌਸ਼ਟਿਕ ਭੋਜਨ ਹੈ ਜੋ ਹਰ ਘਰ 'ਚ ਤੁਹਾਨੂੰ ਵੱਖ-ਵੱਖ ਤਰੀਕੇ ਨਾਲ ਬਣਿਆ ਹੋਇਆ ਮਿਲ ਜਾਵੇਗਾ।

ਪ੍ਰਧਾਨਮੰਤਰੀ ਨੇ ਗਲੋਬਲ ਕੰਪਨੀਆਂ ਨੂੰ ਭਾਰਤ 'ਚ ਆਉਣ ਅਤੇ ਫੂਡ ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ 'ਚ ਭਾਰਤ 'ਚ ਨਿਵੇਸ਼ ਦੀ ਵਿਆਪਕ ਸੰਭਾਵਨਾ ਦੁਨੀਆਂ ਦੇ ਲਈ ਵੱਡਾ ਮੌਕਾ ਹੈ। ਮੋਦੀ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਭਾਰਤ 'ਚ ਜੀਵਨਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਇਹ ਲੰਬੇ ਸਮੇਂ ਤੋਂ ਉਪਯੋਗ 'ਚ ਲਿਆਇਆ ਜਾ ਰਿਹਾ ਹੈ। ਘਰ ਦੀ ਤਕਨੀਕ ਦੇ ਆਧਾਰ 'ਤੇ ਇਸ ਨੂੰ ਪੂਰਾ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਕਿ ਆਚਾਰ , ਪਾਪੜ, ਚਟਨੀ, ਮੁਰੱਬਾ ਬਣਾਇਆ ਜਾਂਦਾ ਹੈ ਅਤੇ ਇਹ ਦੁਨੀਆ ਭਰ 'ਚ ਬਹੁਤ ਸਾਰੇ ਵਰਗ ਦੇ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਖੇਤਰ 'ਚ ਨਿੱਜੀ ਖੇਤਰ ਦੀ ਹਿੱਸੇਦਾਰੀ ਵਧ ਰਹੀ ਹੈ। ਕੱਚੇ ਮਾਲ ਦੀ ਪ੍ਰਾਪਤੀ ਅਤੇ ਖੇਤੀਬਾੜੀ ਨਾਲ ਜੁੜੇ ਖੇਤਰਾਂ 'ਚ ਜ਼ਿਆਦਾ ਨਿਵੇਸ਼ ਦੀ ਜ਼ਰੂਰਤ ਹੈ। ਇਹ ਗਲੋਬਲ ਪੱਧਰ 'ਤੇ ਸਪਸ਼ਟ ਰੂਪ ਨਾਲ ਮੌਕੇ ਪ੍ਰਦਾਨ ਕਰਦਾ ਹੈ।
ਇਸ ਉਤਸਵ 'ਚ 70 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ ਪੰਜ ਰਾਜਾਂ ਦੇ ਮੁੱਖਮੰਤਰੀ ਵੀ ਹਿੱੱਸਾ ਲੈ ਰਹੇ ਹਨ। ਇਸ ਫੇਸਟ 'ਚ ਇਕ ਮੇਗਾ ਪ੍ਰਦਰਸ਼ਨੀ ਮੇਗਾ ਫੂਡ ਪਾਰਕ ਅਤੇ ਫੂਡ ਸਟ੍ਰੀਟ ਦਾ ਆਯੋਜਨ ਤਾਂ ਹੋਵੇਗਾ ਹੀ ਪਰ ਨਾਲ ਹੀ ਵਿਸ਼ਵ ਦੇ ਖਾਣਿਆਂ 'ਤੇ ਚਰਚਾ ਲਈ ਸੈਮੀਨਾਰ ਦਾ ਵੀ ਆਯੋਜਨ ਹੋਵੇਗਾ। ਮੇਗਾ ਫੂਡ ਪਾਰਕ ਅਤੇ ਫੂਡ ਸਟ੍ਰੀਟ 'ਚ ਭਾਰਤੀ ਖਾਣਿਆਂ ਦੇ ਨਾਲ-ਨਾਲ ਵਿਦੇਸ਼ੀ ਖਾਣਿਆਂ ਦਾ ਵੀ ਮਜ਼ਾ ਉਠਾ ਸਕਦੇ ਹੋ। ਮਸ਼ਹੂਰ ਸ਼ੈਫ ਸੰਜੀਵ ਕਪੂਰ ਦੇ ਡਿਜ਼ਾਇਨ ਕੀਤੇ ਗਏ ਸਪੈਸ਼ਲ ਸੁਆਦ ਦਾ ਵੀ ਮਜ਼ਾ ਉਠਾ ਸਕਦੇ ਹੋ।
5 ਨਵੰਬਰ ਨੂੰ ਇਸ ਉਤਸਵ ਦਾ ਸਮਾਪਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਹੋਵੇਗਾ। ਇਸ ਫੇਸਟ 'ਚ 50 ਗਲੋਬਲ ਸੀ.ਈ.ਓ ਵੀ ਹਿੱਸਾ ਲੈਣਗੇ। ਤਿੰਨ ਦਿਨ ਦੇ ਈਵੈਂਟ 'ਚ ਆਯੋਜਨ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਕਰ ਰਿਹਾ ਹੈ। ਇਸ ਫੇਸਟ 'ਚ ਜਾਪਾਨ, ਜਰਮਨੀ, ਇਟਲੀ, ਨੀਦਰਲੈਂਡ ਆਦਿ ਦੇਸ਼ਾਂ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਹਿੱਸਾ ਲੈਣਗੀਆਂ। ਸ਼ੈਫ ਸੰਜੀਵ ਕਪੂਰ ਨੂੰ ਗ੍ਰੇਟ ਇੰਡੀਆ ਫੂਡ ਸਟ੍ਰੀਟ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਸੈਰੋਗੇਸੀ: ਕਾਨੂੰਨ ਲਿਆਉਣ 'ਤੇ ਵਿਚਾਰ ਕਰ ਰਹੀ ਹੈ ਤੇਲੰਗਾਨਾ ਸਰਕਾਰ
NEXT STORY