ਚਿੱਤਰਕੂਟ (ਵਾਰਤਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੈੱਸ.ਐੱਸ.) ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਪੌਰਾਣਿਕ ਨਗਰੀ ਚਿੱਤਰਕੂਟ ’ਚ ਆਯੋਜਿਤ ‘ਹਿੰਦੂ ਏਕਤਾ ਮਹਾਕੁੰਭ’ ਨੂੰ ਸੰਬੋਧਨ ਕਰਦੇ ਹੋਏ ਹਿੰਦੂ ਧਰਮ ਛੱਡ ਕੇ ਦੂਜੇ ਧਰਮ ਅਪਣਾਉਣ ਵਾਲਿਆਂ ਨੂੰ ਘਰ ਵਾਪਸੀ ਦੀ ਅਪੀਲ ਕੀਤੀ। ਇੱਥੇ ਬੇੜੀ ਪੁਲੀਆ ਕੋਲ ਆਯੋਜਿਤ ਪ੍ਰੋਗਰਾਮ ’ਚ ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਇਕ ਹੋਣ ਦੀ ਅਪੀਲ ਕਰਦੇ ਹੋਏ ਕਿਹਾ,‘‘ਡਰ ਦੇ ਜ਼ੋਰ ’ਤੇ ਕਿਸੇ ਨੂੰ ਜ਼ਿਆਦਾ ਦਿਨ ਤੱਕ ਬੰਨ੍ਹਿਆ ਨਹੀਂ ਜਾ ਸਕਦਾ ਹੈ ਅਤੇ ਹੰਕਾਰ ਨਾਲ ਏਕਤਾ ਟੁੱਟਦੀ ਹੈ, ਅਸੀਂ ਲੋਕਾਂ ਨੂੰ ਜੋੜਨ ਲਈ ਕੰਮ ਕਰਾਂਗੇ। ਮਹਾਕੁੰਭ ’ਚ ਸ਼ਾਮਲ ਹੋ ਰਹੇ ਲੋਕਾਂ ਨੇ ਉਨ੍ਹਾਂ ਨੇ ਇਸ ਦਾ ਸੰਕਲਪ ਵੀ ਦਿਵਾਇਆ।’’
ਇਹ ਵੀ ਪੜ੍ਹੋ : ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 7 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, 343 ਮਰੀਜ਼ਾਂ ਦੀ ਹੋਈ ਮੌਤ
ਲੋਕਾਂ ਨਾਲ ਸੰਕਲਪ ਲੈਂਦੇ ਹੋਏ ਆਰ.ਐੱਸ.ਐੱਸ. ਮੁਖੀ ਨੇ ਕਿਹਾ,‘‘ਮੈਂ ਹਿੰਦੂ ਸੰਸਕ੍ਰਿਤੀ ਦੇ ਧਰਮਯੋਧਾ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀਰਾਮ ਦੇ ਸੰਕਲਪ ਸਥਾਨ ’ਤੇ ਸਰਵਸ਼ਕਤੀਮਾਨ ਪਰਮੇਸ਼ਵਰ ਨੂੰ ਸਾਕਸ਼ੀ ਮੰਨ ਕੇ ਇਹ ਸੰਕਲਪ ਲੈਂਦੇ ਹਾਂ ਕਿ ਮੈਂ ਆਪਣੇ ਪਵਿੱਤਰ ਹਿੰਦੂ ਧਰਮ, ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਸਮਾਜ ਦੀ ਸੁਰੱਖਿਆ ਲਈ ਪੂਰੀ ਉਮਰ ਕੰਮ ਕਰਾਂਗਾ।’’ ਮੈਂ ਸੰਕਲਪ ਲੈਂਦਾ ਹਾਂ ਕਿ ਕਿਸੇ ਵੀ ਹਿੰਦੂ ਭਰਾ ਨੂੰ ਹਿੰਦੂ ਧਰਮ ਤੋਂ ਵੱਖ ਨਹੀਂ ਹੋਣ ਦੇਵਾਂਗਾ। ਜੋ ਭਰਾ ਧਰਮ ਛੱਡ ਕੇ ਚੱਲੇ ਗਏ ਹਨ, ਉਨ੍ਹਾਂ ਦੀ ਵੀ ਘਰ ਵਾਪਸੀ ਲਈ ਕੰਮ ਕਰਾਂਗਾ। ਉਨ੍ਹਾਂ ਨੂੰ ਪਰਿਵਾਰ ਦਾ ਹਿੱਸਾ ਬਣਾਵਾਂਗਾ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਰਾਕੇਸ਼ ਟਿਕੈਤ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਸਵਾਗਤ ਹੈ: ਅਖਿਲੇਸ਼ ਯਾਦਵ
NEXT STORY