ਨਵੀਂ ਦਿੱਲੀ — ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਤੋਂ ਭੜਕੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਕਦੇ ਹਿੰਦੂ ਰਾਸ਼ਟਰ ਸੀ, ਨਾ ਹੈ ਅਤੇ ਨਾ ਹੀ ਕਦੇ ਬਣੇਗਾ।
ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਓਵੈਸੀ ਨੇ ਕਿਹਾ ਕਿ ਮੋਹਨ ਭਾਗਵਤ ਨੂੰ ਹਿੰਦੂ ਰਾਸ਼ਟਰ ਦੱਸ ਕੇ ਇਤਿਹਾਸ ਨੂੰ ਮਿਟਾ ਨਹੀਂ ਸਕਦੇ ਹਨ। ਆਰ.ਐੱਸ.ਐੱਸ. ਦੇ ਮੁਖੀ ਭਾਗਵਤ ਇਹ ਨਹੀਂ ਕਹਿ ਸਕਦੇ ਕਿ ਸਾਡੀ ਸੰਸਕ੍ਰਿਤੀ, ਆਸਥਾ, ਪੰਥ ਅਤੇ ਵਿਅਕਤੀਗਤ ਪਛਾਣ ਸਣੇ ਸਭ ਕੁਝ ਹਿੰਦੂ ਸੰਸਕ੍ਰਿਤੀ 'ਚ ਸ਼ਾਮਲ ਹੈ।
ਓਵੈਸੀ ਨੇ ਇਸ ਤੋਂ ਬਾਅਦ ਇਕ ਹੋਰ ਟਵੀਟ ਕੀਤਾ। ਇਸ ਟਵੀਟ 'ਚ ਓਵੈਸੀ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਕਿ ਭਾਗਵਤ ਸਾਨੂੰ ਵਿਦੇਸ਼ੀ ਮੁਸਲਮਾਨਾਂ ਨਾਲ ਜੋੜਨ ਦੀ ਕਿੰਨੀ ਕੋਸ਼ਿਸ਼ ਕਰਦੇ ਹਨ, ਪਰ ਇਸ ਨਾਲ ਮੇਰੀ ਭਾਰਤੀਅਤਾ ਘੱਟ ਨਹੀਂ ਹੋਵੇਗੀ। ਉਨ੍ਹਾਂ ਅੱਗੇ ਲਿਖਿਆ ਕਿ ਹਿੰਦੂ ਰਾਸ਼ਟਰ=ਹਿੰਦੂ ਸਰਵਉੱਚਤਾ। ਇਹ ਸਾਡੇ ਲਈ ਅਸਵੀਕਰਾਯੋਗ ਹੈ।
PM ਮੋਦੀ ਬਣੇ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਅਲੋ ਕੀਤੇ ਜਾਣ ਵਾਲੇ ਦੁਨੀਆ ਦੇ ਪਹਿਲੇ ਨੇਤਾ
NEXT STORY