ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਟੋ-ਵੀਡੀਓ ਸ਼ੇਅਰਿੰਗ ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਚ ਹਕੂਮਤ ਕਾਇਮ ਕੀਤੀ ਹੈ। ਉਹ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਅਲੋ ਕੀਤੇ ਜਾਣ ਵਾਲੇ ਪਹਿਲੇ ਨੇਤਾ ਬਣ ਗਏ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ ਫਾਅਲੋ ਕਰਨ ਵਾਲਿਆਂ ਦੀ ਗਿਣਤੀ ਤਿੰਨ ਕਰੋੜ ਪਹੁੰਚ ਗਈ ਹੈ।
ਪੀ.ਐੱਮ. ਮੋਦੀ ਨੇ ਇੰਸਟਾਗ੍ਰਾਮ ਫਾਲੋਅਰਸ ਦੇ ਮਾਮਲੇ 'ਚ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਮ ਓਬਾਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇੰਸਟਾਗ੍ਰਾਮ 'ਚ ਡੋਨਾਲਡ ਟਰੰਪ ਨੂੰ ਫਾਅਲੋ ਕਰਨ ਵਾਲਿਆਂ ਦੀ ਗਿਣਤੀ 1 ਕਰੋੜ 49 ਲੱਖ ਹੈ, ਜਦਕਿ ਬਰਾਕ ਓਬਾਮਾ ਨੂੰ ਫਾਅਲੋ ਕਰਨ ਵਾਲਿਆਂ ਦੀ ਗਿਣਤੀ 2 ਕਰੋੜ 48 ਲੱਖ ਹੈ। ਇੰਸਟਾਗ੍ਰਾਮ 'ਚ ਪੀ.ਐੱਮ. ਮੋਦੀ ਦੇ ਫਾਅਲੋਅਰਜ਼ ਦੀ ਗਿਣਤੀ ਉਨ੍ਹਾਂ ਦੀ ਪ੍ਰਸਿੱਧੀ ਅਤੇ ਨੌਜਵਾਨਾਂ ਨਾਲ ਜੁੜਾਵ ਨੂੰ ਦਰਸ਼ਾਉਂਦਾ ਹੈ।
ਰਾਫੇਲ ਤੋਂ ਬਾਅਦ ਹੁਣ ਵਧੇਗੀ ਮਿਗ ਜਹਾਜ਼ਾਂ ਦੀ ਤਾਕਤ, ਹਵਾਈ ਫੌਜ ਕਰਨ ਜਾ ਰਹੀ ਹੈ ਅਪਗ੍ਰੇਡ
NEXT STORY