ਐਂਟਰਟੇਨਮੈਂਟ ਡੈਸਕ- ਮਹਾਕੁੰਭ ਵਿੱਚ ਆਪਣੀ ਖੂਬਸੂਰਤੀ ਅਤੇ ਤਿੱਖੇ ਨੈਣ-ਨਕਸ਼ ਕਾਰਨ ਵਾਇਰਲ ਹੋਈ ਮੋਨਾਲੀਸਾ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਮੋਨਾਲੀਸਾ ਬਾਰੇ ਇੱਕ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਨਾਲੀਸਾ ਨੇ ਮਹਾਂਕੁੰਭ ਵਿੱਚ 10 ਦਿਨਾਂ ਵਿੱਚ 10 ਕਰੋੜ ਰੁਪਏ ਕਮਾਏ ਹਨ। ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਹੋ ਗੁਰਦੇ 'ਚ ਪੱਥਰੀ ਦੇ ਦਰਦ ਤੋਂ ਪਰੇਸ਼ਾਨ, ਤਾਂ ਅਪਣਾ ਲਓ ਇਹ ਘਰੇਲੂ ਉਪਾਅ
ਇਸ ਦੌਰਾਨ ਮੋਨਾਲੀਸਾ ਨੇ ਇਸ ਦਾਅਵੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਮੋਨਾਲੀਸਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਇੰਨੇ ਪੈਸੇ ਕਮਾਏ ਹਨ ਤਾਂ ਉਹ ਇੱਥੇ ਕਿਉਂ ਰਹੇਗੀ ਅਤੇ ਮਾਲਾ ਕਿਉਂ ਵੇਚੇਗੀ। ਮੋਨਾਲੀਸਾ ਨੇ ਇਸ ਦਾਅਵੇ ਨੂੰ ਝੂਠ ਦੱਸਦਿਆਂ ਰੱਦ ਕਰ ਦਿੱਤਾ ਹੈ। ਮੋਨਾਲੀਸਾ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹੈ। ਮੋਨਾਲੀਸਾ ਆਪਣੇ ਪਰਿਵਾਰ ਨਾਲ ਮਹਾਂਕੁੰਭ ਵਿੱਚ ਰੁਦਰਾਕਸ਼ ਅਤੇ ਮੋਤੀਆਂ ਦੇ ਹਾਰ ਵੇਚ ਰਹੀ ਹੈ। ਸੋਸ਼ਲ ਮੀਡੀਆ ਸਨਸੇਸ਼ਨ ਬਣਨ ਤੋਂ ਬਾਅਦ, ਮੋਨਾਲੀਸਾ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ।
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਯੂਟਿਊਬਰਾਂ ਤੋਂ ਲੈ ਕੇ ਆਮ ਲੋਕਾਂ ਜੋ ਮਹਾਂਕੁੰਭ ਵਿੱਚ ਪਹੁੰਚ ਰਹੇ ਹਨ, ਹਰ ਕੋਈ ਮੋਨਾਲੀਸਾ ਨਾਲ ਇੰਟਰਵਿਊ ਅਤੇ ਫੋਟੋ ਖਿੱਚਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਉਹ ਚਿੰਤਤ ਹੋ ਗਈ ਹੈ। ਇਸ ਦੌਰਾਨ ਇਹ ਖ਼ਬਰ ਵੀ ਆਈ ਕਿ ਮੋਨਾਲੀਸਾ ਮੇਲਾ ਛੱਡ ਕੇ ਚਲੀ ਗਈ ਹੈ। ਮੋਨਾਲੀਸਾ ਨੇ ਵਿਚਕਾਰ ਇਹ ਵੀ ਦੋਸ਼ ਲਗਾਇਆ ਸੀ ਕਿ ਕੁਝ ਲੋਕ ਉਸਨੂੰ ਚੁੱਕਣ ਆਏ ਸਨ। ਮੋਨਾਲੀਸਾ ਨੇ ਆਪਣੀ ਖੂਬਸੂਰਤੀ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਮੋਨਾਲੀਸਾ ਦੀਆਂ ਭੂਰੀਆਂ ਅੱਖਾਂ ਅਤੇ ਸਾਦਗੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਲੋਕ ਮੋਨਾਲੀਸਾ ਬਾਰੇ ਜਾਣਨ ਲਈ ਬਹੁਤ ਉਤਸੁਕ ਹਨ ਜੋ ਮਹਾਂਕੁੰਭ ਵਿੱਚ ਵਾਇਰਲ ਹੋਈ ਸੀ। ਲੋਕ ਮੋਨਾਲੀਸਾ ਬਾਰੇ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਲੱਭ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਹੁਲ ਗਾਂਧੀ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਵਾਲੇ ਮੀਡੀਆ 'ਤੇ ਚੁੱਕੇ ਸਵਾਲ
NEXT STORY