ਮੁੰਬਈ – ਤਾਜ ਤੇ ਟ੍ਰਾਈਡੈਂਟ ਹੋਟਲ ਨੂੰ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਨਾਲ ਮੁੰਬਈ ਵਿਚ ਹੰਗਾਮਾ ਮਚ ਗਿਆ। ਧਮਕੀ ਭਰੀ ਫ਼ੋਨ ਕਾਲ ਕਰਨ ਵਾਲੇ ਸ਼ੱਕੀ ਵਿਅਕਤੀ ਨੂੰ ਮੁੰਬਈ ਪੁਲਸ ਨੇ ਸਾਇਨ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਮੁੰਬਈ ਪੁਲਸ ਅਨੁਸਾਰ ਇਕ ਅਣਪਛਾਤੇ ਵਿਅਕਤੀ ਨੇ ਤਾਜ ਤੇ ਟ੍ਰਾਈਡੈਂਟ ਹੋਟਲ ਨੂੰ ਫ਼ੋਨ ਕਰ ਕੇ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਦੋਵਾਂ ਹੋਟਲਾਂ ਨੂੰ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਸੂਚਨਾ ਮਿਲਦੇ ਹੀ ਹੋਟਲ ਮੈਨੇਜਮੈਂਟ ਨੇ ਮੁੰਬਈ ਪੁਲਸ ਨੂੰ ਤੁਰੰਤ ਘਟਨਾ ਦੀ ਜਾਣਕਾਰੀ ਦਿੱਤੀ। ਮੁੰਬਈ ਪੁਲਸ ਐਕਸ਼ਨ ਵਿਚ ਆਈ ਅਤੇ ਦੋਵਾਂ ਹੋਟਲਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹਾਈ ਲੈਵਲ ’ਤੇ ਅਲਰਟ ਕਰ ਕੇ ਭਾਰੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਤਾਇਨਾਤ ਕਰ ਦਿੱਤੀਆਂ।
ਹੁਣ ਔਰਤਾਂ ਦੇ ਨਾਂ 'ਤੇ ਜ਼ਮੀਨ ਦੀ ਰਜਿਸਟ੍ਰੇਸ਼ਨ 'ਤੇ ਮਿਲੇਗੀ 50% ਛੋਟ, ਇਸ ਸੂਬਾ ਸਰਕਾਰ ਦਾ ਵੱਡਾ ਫੈਸਲਾ
NEXT STORY