ਮੁੰਬਈ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਮਾਲ ਮੰਤਰੀ ਏਕਨਾਥ ਖਡਸੇ ਕੋਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ। ਈ. ਡੀ. ਨੇ ਖਡਸੇ ਨੂੰ ਸੰਮਨ ਭੇਜ ਕੇ ਵੀਰਵਾਰ ਨੂੰ ਉਸ ਦੇ ਸਾਹਮਣੇ ਹੋਣ ਲਈ ਕਿਹਾ ਸੀ।
ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
ਇਸੇ ਮਾਮਲੇ ਵਿਚ ਈ. ਡੀ. ਦੇ ਅਧਿਕਾਰੀ ਖਡਸੇ ਦੇ ਜਵਾਈ ਗਿਰੀਸ਼ ਚੌਧਰੀ ਨੂੰ ਗ੍ਰਿਫਤਾਰ ਕਰ ਚੁੱਕੇ ਹਨ। ਖਡਸੇ ਨੇ ਕਿਹਾ ਕਿ ਪੁਣੇ ਦੇ ਭੋਸਰੀ ਵਿਚ ਐੱਮ. ਆਈ. ਡੀ. ਸੀ. ਜ਼ਮੀਨ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਈ. ਡੀ. ਨੇ ਪੁੱਛਗਿੱਛ ਲਈ ਸਵੇਰੇ 11 ਵਜੇ ਬੁਲਾਇਆ ਸੀ। ਖਡਸੇ ਨੇ ਈ. ਡੀ. ਦਫਤਰ ਪੁੱਜਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਮਾਮਲਾ ਹੈ। ਭਾਜਪਾ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਵਿਚ ਆਉਣ ਤੋਂ ਬਾਅਦ ਉਨ੍ਹਾਂ ’ਤੇ ਕਾਰਵਾਈ ਸ਼ੁਰੂ ਹੋਈ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੇਦੀਯੁਰੱਪਾ ਖ਼ਿਲਾਫ ਭ੍ਰਿਸ਼ਟਾਚਾਰ ਦੀ ਜਾਂਚ ਨੂੰ ਲੈ ਕੇ ਮੰਗ ਖਾਰਿਜ
NEXT STORY