ਲੰਡਨ- ਪਿਛਲੇ 55 ਸਾਲ 'ਚ ਪਹਿਲੀ ਵਾਰ ਕਿਸੇ ਵੱਡੇ ਖਿਤਾਬ ਦਾ ਇੰਤਜ਼ਾਰ ਕਰ ਰਹੇ ਇੰਗਲੈਂਡ ਨੇ ਡੈਨਮਾਰਕ ਨੂੰ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਸਾਹਮਣਾ ਇਟਲੀ ਨਾਲ ਹੋਵੇਗਾ। ਇਕ ਗੋਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇੰਗਲੈਂਡ ਨੇ 2-1 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਉਸਦੇ ਕਪਤਾਨ ਹੈਰੀ ਕੇਨ ਰਹੇ, ਜਿਨ੍ਹਾਂ ਨੇ 104ਵੇਂ ਮਿੰਟ ਵਿਚ ਪੈਨਲਟੀ ਬਚਾਉਣ ਤੋਂ ਬਾਅਦ ਰਿਬਾਊਂਡ ਸ਼ਾਟ 'ਤੇ ਜੇਤੂ ਗੋਲ ਕੀਤਾ।
ਬੇਮਬਲੇ ਸਟੇਡੀਅਮ ਵਿਚ ਖੇਡੇ ਗਏ ਇਸ ਰੋਮਾਂਚਕ ਮੈਚ ਨੂੰ ਡੈਨਮਾਰਕ ਨੇ ਵਾਧੂ ਸਮੇਂ ਤੱਕ ਖਿੱਚਿਆ। ਹੁਣ ਐਤਵਾਰ ਨੂੰ ਇੰਗਲੈਂਡ ਦਾ ਸਾਹਮਣਾ ਇਟਲੀ ਨਾਲ ਹੋਵੇਗਾ। ਵਿਸ਼ਵ ਕੱਪ 1966 ਤੋਂ ਬਾਅਦ ਇੰਗਲੈਂਡ ਦਾ ਇਹ ਪਹਿਲਾ ਫਾਈਨਲ ਹੈ। ਇੰਗਲੈਂਡ ਦੀ ਝੋਲੀ ਵਿਚ ਇਕਲੌਤਾ ਖਿਤਾਬ 1966 ਵਿਸ਼ਵ ਕੱਪ ਹੀ ਹੈ। ਪਿਛਲੇ 55 ਸਾਲ ਵਿਚ ਇੰਗਲੈਂਡ ਵਿਸ਼ਵ ਕੱਪ ਜਾਂ ਯੂਰੋ ਚੈਂਪੀਅਨਸ਼ਿਪ ਵਿਚ ਚਾਰ ਵਾਰ ਸੈਮੀਫਾਈਨਲ ਹਾਰ ਚੁੱਕਿਆ ਹੈ। ਉਨ੍ਹਾਂ 'ਚ ਤਿੰਨ 1990, 1996, 2018 ਉਸ ਨੇ ਪੈਨਲਟੀ ਸ਼ੂਟਆਊਟ ਵਿਚ ਗੁਆ ਦਿੱਤੇ ਸਨ।
ਦੂਜੇ ਪਾਸੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿਚ ਕ੍ਰਿਸਟਿਅਨ ਏਰਿਕਸਨ ਦੇ ਮੈਦਾਨ 'ਤੇ ਡਿੱਗਣ ਤੋਂ ਬਾਅਦ ਡੈਨਮਾਰਕ ਦੇ ਖਿਡਾਰੀਆਂ ਨੇ ਉਸਦੇ ਲਈ ਖਿਤਾਬ ਜਿੱਤਣ ਦਾ ਟੀਚਾ ਰੱਖਿਆ ਸੀ। ਮੈਚ ਦਰ ਮੈਚ ਉਸਦੇ ਪ੍ਰਦਰਸ਼ਨ ਵਿਚ ਸੁਧਾਰ ਆਉਂਦਾ ਗਿਆ। ਇਸ ਮੈਚ ਵਿਚ ਵੀ 30ਵੇਂ ਮਿੰਟ ਵਿਚ ਮਿੱਕੇਲ ਡੈਮਸਗਾਰਡ ਨੇ ਗੋਲ ਕਰਕੇ ਉਸ ਨੂੰ ਲੀਡ ਹਾਸਲ ਕਰਵਾਈ। ਸਾਈਮਨ ਨੇ 9ਵੇਂ ਮਿੰਟ ਬਾਅਦ ਆਤਮਘਾਤੀ ਗੋਲ ਕਰਕੇ ਇੰਗਲੈਂਡ ਨੂੰ ਬਰਾਬਰੀ ਦਾ ਮੌਕਾ ਦੇ ਦਿੱਤਾ। ਇਸ ਤੋਂ ਬਾਅਦ ਵਾਧੂ ਸਮੇਂ ਦੇ ਦੂਜੇ ਹਾਫ ਵਿਚ ਡੈਨਮਾਰਕ ਨੂੰ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ, ਜਦੋਂ ਯਾਨਸੇਨ ਸੱਟ ਦੇ ਕਾਰਨ ਬਾਹਰ ਹੋ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਾਸ਼ਿਮ ਅਮਲਾ ਨੇ 6 ਸਾਲ ਬਾਅਦ ਖੇਡੀ ਸਭ ਤੋਂ ਹੌਲੀ ਪਾਰੀ, 278 ਗੇਂਦਾਂ ’ਚ ਬਣਾਈਆਂ 40 ਤੋਂ ਵੀ ਘੱਟ ਦੌੜਾਂ
NEXT STORY