ਨਵੀਂ ਦਿੱਲੀ - ਮੋਨਿਕਾ ਕਪਿਲ ਮੋਹਤਾ ਨੂੰ ਸਵਿੱਟਜ਼ਰਲੈਂਡ ਵਿਚ ਭਾਰਤ ਦੇ ਅਗਲੇ ਰਾਜਦੂਤ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਮੋਨਿਕਾ ਕਪਿਲ ਮੋਹਤਾ ਮੌਜੂਦਾ ਸਮੇਂ ਵਿਚ ਸਵੀਡਨ ਵਿਚ ਭਾਰਤ ਦੀ ਰਾਜਦੂਤ ਹੈ। ਉਮੀਦ ਹੈ ਕਿ ਉਹ ਜਲਦ ਹੀ ਆਪਣਾ ਅਹੁਦਾ ਸੰਭਾਲ ਲਵੇਗੀ। ਮੋਹਤਾ ਨੇ ਵਿਦੇਸ਼ ਮੰਤਰਾਲੇ ਵਿਚ ਐਡੀਸ਼ੀਨਲ ਸਕੱਤਰ (ਦੱਖਣੀ) ਦੇ ਰੂਪ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਏਸ਼ੀਆ-ਪ੍ਰਸ਼ਾਤ ਖੇਤਰ ਦੇ ਨਾਲ ਦੇਸ਼ ਦੇ ਸਬੰਧ ਨੂੰ ਸੰਭਾਲਿਆ ਹੈ। ਮੋਨਿਕਾ ਕਪਿਲ ਮੋਹਤਾ ਨੂੰ ਜੁਲਾਈ 2011 ਤੋਂ ਜਨਵਰੀ 2015 ਤੱਕ ਪੋਲੈਂਡ ਅਤੇ ਲਿਥੁਆਨੀਆ ਵਿਚ ਭਾਰਤ ਦੀ ਰਾਜਦੂਤ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਸੀ।
ਸ਼ਾਹ ਬੋਲੇ- ਕੋਰੋਨਾ ਨਾਲ ਲੜਨ 'ਚ ਸਾਡੇ ਤੋਂ ਕੋਈ ਭੁੱਲ ਹੋਈ ਹੋਵੇਗੀ ਪਰ ਵਿਰੋਧੀ ਧਿਰ ਨੇ ਕੀ ਕੀਤਾ
NEXT STORY