ਮੁੰਬਈ- ਮੁੰਬਈ ਨਗਰ ਨਿਗਮ ਨੇ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਭਰਨ ਲਈ ਚਾਰ 'ਮਿੰਨੀ ਪੰਪਿੰਗ ਸਟੇਸ਼ਨਾਂ' ਦੇ ਸੰਚਾਲਕਾਂ 'ਤੇ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸ਼ਹਿਰ 'ਚ ਸੋਮਵਾਰ ਨੂੰ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਕਈ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਕੁਝ ਰੂਟਾਂ 'ਤੇ ਉਪਨਗਰੀ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਪਾਣੀ ਭਰਨ ਨਾਲ ਕਿੰਗਜ਼ ਸਰਕਲ, ਮੰਤਰਾਲਾ, ਦਾਦਰ ਟੀਟੀ ਈਸਟ, ਪਰੇਲ ਟੀਟੀ, ਕਾਲਾਚੌਕੀ, ਵਡਾਲਾ, ਹਿੰਦਮਾਤਾ, ਕੈਂਪਸ ਕਾਰਨਰ, ਚਰਚਗੇਟ, ਚਿੰਚਪੋਕਲੀ ਅਤੇ ਦਾਦਰ ਵਰਗੇ ਖੇਤਰਾਂ 'ਚ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਨੇ ਮੰਗਲਵਾਰ ਦੇਰ ਸ਼ਾਮ ਜਾਰੀ ਇਕ ਰਿਲੀਜ਼ 'ਚ ਕਿਹਾ ਕਿ ਚਾਰ ਥਾਵਾਂ- ਹਿੰਦਮਾਤਾ, ਗਾਂਧੀ ਮਾਰਕੀਟ, ਯੈਲੋ ਗੇਟ ਅਤੇ ਚੁਨਾਭੱਟੀ 'ਤੇ 'ਮਿੰਨੀ ਪੰਪਿੰਗ ਸਟੇਸ਼ਨਾਂ' ਦੇ ਸੰਚਾਲਕਾਂ 'ਤੇ ਪਾਣੀ ਭਰਨ ਕਾਰਨ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਟੈਂਡਰ ਸ਼ਰਤਾਂ ਦੇ ਅਨੁਸਾਰ, ਸਬੰਧਤ ਸੰਚਾਲਕਾਂ ਨੂੰ ਸ਼ਹਿਰ ਦੀ ਮਾਨਸੂਨ ਤੋਂ ਪਹਿਲਾਂ ਦੀ ਤਿਆਰੀ ਯੋਜਨਾ ਦੇ ਹਿੱਸੇ ਵਜੋਂ 25 ਮਈ ਤੋਂ ਪਹਿਲਾਂ ਇਨ੍ਹਾਂ ਸਥਾਨਾਂ 'ਤੇ 'ਮਿੰਨੀ ਪੰਪਿੰਗ ਸਟੇਸ਼ਨ' ਸਥਾਪਤ ਕਰਨੇ ਅਤੇ ਉਨ੍ਹਾਂ ਨੂੰ ਚਾਲੂ ਕਰਨਾ ਸੀ। ਬਿਆਨ 'ਚ ਕਿਹਾ ਗਿਆ,"ਬੀਐੱਮਸੀ ਵਲੋਂ ਤਿਆਰ ਕੀਤੀ ਗਈ ਮਾਨਸੂਨ ਯੋਜਨਾ ਅਨੁਸਾਰ ਨੀਵੇਂ ਇਲਾਕਿਆਂ ਤੋਂ ਪਾਣੀ ਕੱਢਣ ਲਈ ਨਿਯੁਕਤ ਕੀਤੇ ਗਏ 'ਮਿੰਨੀ ਪੰਪਿੰਗ ਸਟੇਸ਼ਨ' ਆਪਰੇਟਰ ਸਥਿਤੀਆਂ ਅਨੁਸਾਰ ਸਿਸਟਮ ਸਥਾਪਤ ਕਰਨ 'ਚ ਅਸਫ਼ਲ ਰਹੇ ਅਤੇ ਇਸ ਨੂੰ ਪੂਰੀ ਸਮਰੱਥਾ ਨਾਲ ਨਹੀਂ ਚਲਾਇਆ ਗਿਆ।'' ਇਸ 'ਚ ਕਿਹਾ ਗਿਆ ਹੈ ਕਿ ਬੀਐੱਮਸੀ ਨੇ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਮੁੰਬਈ ਭਰ 'ਚ 10 'ਮਿੰਨੀ ਪੰਪਿੰਗ ਸਟੇਸ਼ਨ' ਸਥਾਪਤ ਕੀਤੇ ਹਨ, ਖਾਸ ਕਰਕੇ ਹੜ੍ਹਾਂ ਦੀ ਸੰਭਾਵਨਾ ਵਾਲੇ ਨੀਵੇਂ ਇਲਾਕਿਆਂ 'ਚ, ਜਿਨ੍ਹਾਂ ਦਾ ਸੰਚਾਲਨ ਨਿੱਜੀ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਦਰੇਜ ਸ਼ੋਅਰੂਮ ਦੇ ਮਾਲਕ ਤੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਫੈਲੀ ਸਨਸਨੀ
NEXT STORY