ਬਿਹਾਰ : ਬਿਹਾਰ ਦੇ ਸਰਣ ਜ਼ਿਲ੍ਹੇ ਦੇ ਮੁਫੱਸਿਲ ਥਾਣਾ ਖੇਤਰ ਵਿੱਚ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਕੁਝ ਅਪਰਾਧੀਆਂ ਨੇ ਗੋਦਰੇਜ ਸ਼ੋਅਰੂਮ ਦੇ ਮਾਲਕ ਅਤੇ ਉਸਦੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ : UP 'ਚ ਕੋਰੋਨਾ ਦਾ Confusion! ਬਜ਼ੁਰਗ ਦੀ ਰਿਪੋਰਟ ਨੇ ਸਿਹਤ ਵਿਭਾਗ ਨੂੰ ਵੀ ਕਰ 'ਤਾ ਹੈਰਾਨ
ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਉਮਾਨਗਰ ਮੁਹੱਲਾ ਦੇ ਵਸਨੀਕ ਅਮਰੇਂਦਰ ਕੁਮਾਰ ਸਿੰਘ (45) ਅਤੇ ਉਸ ਦੇ ਚਚੇਰੇ ਭਰਾ ਸ਼ੰਭੂ ਨਾਥ ਸਿੰਘ, ਜੋ ਈਸੁਆਪਰ ਇਲਾਕੇ ਦਾ ਵਸਨੀਕ ਹੈ, ਨੂੰ ਦੇਰ ਸ਼ਾਮ ਅਪਰਾਧੀਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪਰਿਵਾਰ ਵਾਲੇ ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਦਰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : Khan Sir ਦੀ ਅਰੇਂਜ ਜਾਂ ਲਵ ਮੈਰਿਜ? ਜਾਣੋ ਕਿਉਂ ਕਰਾਇਆ ਚੋਰੀ ਵਿਆਹ, ਪਤਨੀ ਦੀ ਤਸਵੀਰ ਆਈ ਸਾਹਮਣੇ
ਇਸ ਤੋਂ ਬਾਅਦ ਇਸ ਵਾਰਦਾਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਣ 'ਤੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਰਾਬ ਪੀਣ ਮਗਰੋਂ ਚੌਥੀ ਮੰਜ਼ਿਲ 'ਤੇ ਲਿਜਾ ਦੋਸਤ ਨਾਲ ਜੋ ਕਾਂਡ ਕੀਤਾ, ਸੁਣ ਉੱਡ ਜਾਣਗੇ ਹੋਸ਼
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਹਿਲਗਾਮ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਵੱਡੀ ਸ਼ਰਧਾਂਜਲੀ ! ਮੁੱਖ ਮੰਤਰੀ ਨੇ ਕੀਤਾ ਐਲਾਨ
NEXT STORY