ਗੋਹਾਨਾ (ਸੁਨੀਲ)- ਗੁਜਰਾਤ ਦੇ ਮੋਰਬੀ ’ਚ ਐਤਵਾਰ ਨੂੰ ਮੱਛੂ ਨਦੀ 'ਤੇ ਕੇਬਲ ਪੁਲ ਟੁੱਟ ਗਿਆ ਅਤੇ ਸੋਮਵਾਰ ਨੂੰ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 134 ਹੋ ਗਈ। ਇਸ ਹਾਦਸੇ ਮਗਰੋਂ ਵਿਰੋਧੀ ਧਿਰ ਗੁਜਰਾਤ ਦੀ ਭਾਜਪਾ ਸਰਕਾਰ ’ਤੇ ਹਮਲਾਵਰ ਹੈ। ਉੱਥੇ ਹੀ ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਨੇ ਹਾਦਸੇ ਦਾ ਪੂਰਾ ਦੋਸ਼ ਜਨਤਾ ’ਤੇ ਹੀ ਮੜ੍ਹ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸੇ ਦਾ ਵਾਪਰ ਹੀ ਜਾਂਦੇ ਹਨ। ਇਹ ਹਾਦਸਾ ਲੋਕਾਂ ਦੀ ਲਾਪ੍ਰਵਾਹੀ ਅਤੇ ਪੁਲ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਦੇ ਲਾਪ੍ਰਵਾਹ ਰਵੱਈਏ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਵਿਰੋਧੀ ਧਿਰ ਰਾਜਨੀਤੀ ਨਾ ਕਰਨ।
ਦਰਅਸਲ ਰਾਮਚੰਦਰ ਜਾਂਗੜਾ ਗੋਹਾਨਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਮੋਰਬੀ ’ਚ ਹੋਏ ਹਾਦਸੇ ਨੂੰ ਲੈ ਕੇ ਹੈਰਾਨ ਕਰਨ ਵਾਲਾ ਬੇਤੁਕਾ ਬਿਆਨ ਦਿੱਤਾ ਹੈ। ਜਾਂਗੜਾ ਨੇ ਕਿਹਾ ਕਿ ਕੰਪਨੀ ਨੇ ਲਾਲਚ ਦੇ ਚੱਲਦੇ ਸਮਰੱਥਾ ਤੋਂ ਜ਼ਿਆਦਾ ਲੋਕਾਂ ਨੂੰ ਪੁਲ ’ਤੇ ਜਾਣ ਲਈ ਟਿਕਟ ਦੇ ਦਿੱਤੀ ਸੀ। ਇਸ ਤੋਂ ਬਾਅਦ ਪੁਲ ’ਤੇ ਚੜ੍ਹੇ ਲੋਕਾਂ ਨੇ ਪੁਲ ਨੂੰ ਹਿਲਾਇਆ ਅਤੇ ਪੁਲ ਟੁੱਟ ਗਿਆ।
ਦੱਸਣਯੋਗ ਹੈ ਕਿ ਐਤਵਾਰ ਨੂੰ ਮੱਛੂ ਨਦੀ 'ਤੇ ਕੇਬਲ ਪੁਲ ਟੁੱਟ ਗਿਆ ਅਤੇ ਸੋਮਵਾਰ ਨੂੰ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 134 ਹੋ ਗਈ। ਹਾਦਸੇ ਤੋਂ ਪਹਿਲਾਂ ਦੀ ਵੀਡੀਓ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਪੁਲ ਸਕਿੰਟਾਂ 'ਚ ਹੀ ਢਹਿ ਗਿਆ ਅਤੇ ਇਸ 'ਤੇ ਮੌਜੂਦ ਵੱਡੀ ਗਿਣਤੀ 'ਚ ਲੋਕ ਨਦੀ 'ਚ ਜਾ ਡਿੱਗੇ। ਮੋਰਬੀ ਪੁਲ ਦਾ ਪ੍ਰਬੰਧਨ ਕਰਨ ਵਾਲੇ ਓਰੇਵਾ ਸਮੂਹ ਦੇ 4 ਕਾਮਿਆਂ ਸਮੇਤ 9 ਲੋਕਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦਿੱਲੀ ਦੇ ਨਰੇਲਾ 'ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ
NEXT STORY