ਕਟੜਾ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ੍ਰੀ ਮਾਤਾ ਵੈਸ਼ਨੋ ਦੇਵੀ ਧਾਮ ਵਿੱਚ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਸ਼੍ਰਾਈਨ ਬੋਰਡ ਦੇ ਸੀ.ਈ.ਓ. ਸਚਿਨ ਕੁਮਾਰ ਵੈਸ਼ ਅਨੁਸਾਰ, ਇਸ ਸਾਲ ਹੁਣ ਤੱਕ 23 ਲੱਖ ਤੋਂ ਵੱਧ ਯਾਤਰੀ ਮਾਤਾ ਦੇ ਦਰਸ਼ਨ ਕਰ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਰੀਬ 2 ਲੱਖ ਵੱਧ ਹੈ।
ਸੀ.ਈ.ਓ. ਨੇ ਦੱਸਿਆ ਕਿ ਦੇਸ਼ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਬੋਰਡ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਪਵਿੱਤਰ ਅਸਥਾਨ ਦਾ ਪ੍ਰਬੰਧ 'ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ' ਵੱਲੋਂ ਚਲਾਇਆ ਜਾਂਦਾ ਹੈ, ਜਿਸ ਦੇ ਚੇਅਰਮੈਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਹਨ। ਇਹ ਮੰਦਰ ਸਮੁੰਦਰ ਤਲ ਤੋਂ 5,200 ਫੁੱਟ ਦੀ ਉਚਾਈ 'ਤੇ ਤ੍ਰਿਕੂਟਾ ਪਹਾੜ 'ਤੇ ਸਥਿਤ ਹੈ ਅਤੇ ਜੰਮੂ ਸ਼ਹਿਰ ਤੋਂ ਇਸ ਦੀ ਦੂਰੀ ਲਗਭਗ 43 ਕਿਲੋਮੀਟਰ ਹੈ।
ਮਾਤਾ ਵੈਸ਼ਨੋ ਦੇਵੀ ਨੂੰ ਮਹਾਕਾਲੀ, ਮਹਾਲਕਸ਼ਮੀ ਅਤੇ ਮਹਾਸਰਸਵਤੀ ਦਾ ਰੂਪ ਮੰਨਿਆ ਜਾਂਦਾ ਹੈ। ਇਤਿਹਾਸਕ ਤੌਰ 'ਤੇ ਇਸ ਸਥਾਨ ਨੂੰ ਪਹਿਲਾਂ ਸਥਾਨਕ ਕਬੀਲਿਆਂ ਵੱਲੋਂ 'ਤ੍ਰਿਕੂਟਾ ਦੇਵੀ' ਵਜੋਂ ਪੂਜਿਆ ਜਾਂਦਾ ਸੀ। ਰਿਕਾਰਡ ਦੱਸਦੇ ਹਨ ਕਿ 12ਵੀਂ ਸਦੀ ਤੋਂ ਬਾਅਦ ਇਹ ਨਾਮ 'ਵੈਸ਼ਨੋ ਦੇਵੀ' ਵਜੋਂ ਪ੍ਰਚਲਿਤ ਹੋਇਆ।
ਇਤਿਹਾਸਕ ਹਵਾਲਿਆਂ ਅਨੁਸਾਰ, ਇੱਥੇ ਪ੍ਰਾਚੀਨ ਕਾਲ ਤੋਂ ਹੀ ਸ਼ਾਸਕ ਨਤਮਸਤਕ ਹੁੰਦੇ ਰਹੇ ਹਨ। ਜਿੱਥੇ 996 ਈਸਵੀ ਵਿੱਚ ਜੰਮੂ ਦੇ ਰਾਜਾ ਜਸ ਦੇਵ ਨੇ ਇੱਥੇ ਦਰਸ਼ਨ ਕੀਤੇ ਸਨ, ਉੱਥੇ ਹੀ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਵੀ 1672 ਵਿੱਚ ਇਸ ਪਵਿੱਤਰ ਸਥਾਨ 'ਤੇ ਆਉਣ ਦੇ ਪ੍ਰਮਾਣ ਮਿਲਦੇ ਹਨ। 18ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਦੇਵ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਪਹਿਲੀ ਵਾਰ ਪਾਣੀ ਦੇ ਸਟੇਸ਼ਨ ਅਤੇ ਅਸਥਾਈ ਰੈਣ-ਬਸੇਰੇ ਬਣਾ ਕੇ ਰਸਮੀ ਪ੍ਰਬੰਧਾਂ ਦੀ ਨੀਂਹ ਰੱਖੀ ਸੀ।, ਅੱਜ ਇਹ ਅਸਥਾਨ ਜੰਮੂ-ਕਸ਼ਮੀਰ ਦਾ ਸਭ ਤੋਂ ਵੱਧ ਸਤਿਕਾਰਿਆ ਜਾਣ ਵਾਲਾ ਹਿੰਦੂ ਤੀਰਥ ਅਸਥਾਨ ਬਣ ਚੁੱਕਾ ਹੈ।
ਆਸਾਮ, ਕੇਰਲ ਤੇ ਪੁਡੂਚੇਰੀ ਦੀਆਂ 296 ਸੀਟਾਂ 'ਤੇ ਵੋਟਿੰਗ ਅੱਜ, ਕਰੋੜਾਂ ਵੋਟਰ ਕਰਨਗੇ ਦਿੱਗਜਾਂ ਦੀ ਕਿਸਮਤ ਦਾ ਫ਼ੈਸਲਾ
NEXT STORY