ਕਟੜਾ (ਅਮਿਤ)- ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਭਵਨ ਤੋਂ ਭੈਰਵ ਘਾਟੀ ਦਰਮਿਆਨ ਚੱਲਣ ਵਾਲੀ ਰੋਪਵੇਅ ਸੇਵਾ ਮੁਰੰਮਤ ਅਤੇ ਦੇਖਭਾਲ ਦੇ ਕੰਮ ਕਾਰਨ 23 ਜੁਲਾਈ ਤੱਕ ਬੰਦ ਰਹੇਗੀ। ਰੋਪਵੇਅ ਦੀ ਸੇਵਾ 23 ਜੁਲਾਈ ਤੋਂ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਖੇਤਰ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਤ੍ਰਿਕੂਟ ਪਰਬਤ ’ਤੇ ਧੁੰਦ ਕਾਰਨ ਹੈਲੀਕਾਪਟਰ ਸੇਵਾਵਾਂ ਵਾਰ-ਵਾਰ ਪ੍ਰਭਾਵਿਤ ਹੋ ਰਹੀਆਂ ਹਨ।
ਜਾਣਕਾਰੀ ਅਨੁਸਾਰ, ਰੋਪਵੇਅ ਪ੍ਰਣਾਲੀ ਨਾਲ ਜੁੜੇ ਜ਼ਰੂਰੀ ਮੁਰੰਮਤ ਅਤੇ ਦੇਖਭਾਲ ਦੇ ਕੰਮਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਸਮੇਂ ਦੌਰਾਨ ਸ਼ਰਧਾਲੂਆਂ ਨੂੰ ਭਵਨ ਤੋਂ ਭੈਰਵ ਘਾਟੀ ਤੱਕ ਪਹੁੰਚਣ ਲਈ ਪੈਦਲ ਜਾਂ ਹੋਰ ਉਪਲਬਧ ਸਾਧਨਾਂ (ਜਿਵੇਂ ਘੋੜਾ, ਪਾਲਕੀ) ਦਾ ਸਹਾਰਾ ਲੈਣਾ ਪਵੇਗਾ।
ਰੋਪਵੇਅ ਸੇਵਾ ਬੰਦ ਰਹਿਣ ਨਾਲ ਖਾਸ ਕਰ ਕੇ ਉਨ੍ਹਾਂ ਸ਼ਰਧਾਲੂਆਂ ਨੂੰ ਮੁਸ਼ਕਲ ਆ ਸਕਦੀ ਹੈ, ਜੋ ਘੱਟ ਸਮੇਂ ਵਿਚ ਭੈਰਵ ਘਾਟੀ ਸਥਿਤ ਭੈਰਵਨਾਥ ਮੰਦਰ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਆਪਣੀ ਯਾਤਰਾ ਦੀ ਯੋਜਨਾ ਇਸੇ ਮੁਤਾਬਕ ਬਣਾਉਣ।
10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
NEXT STORY