ਸ਼ਿਲਾਂਗ— ਮੇਘਾਲਿਆ 'ਚ ਮੀਂਹ ਅਤੇ ਤੂਫਾਨ ਕਾਰਨ 480 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੂਬੇ ਦੇ ਆਪਦਾ ਪ੍ਰਬੰਧਨ ਮੰਤਰੀ ਕਿਰਮੇਨ ਸ਼ੈਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੈਲਾ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਵਿੱਚ 483 ਘਰ, ਦੋ ਸਕੂਲ ਅਤੇ ਇੱਕ ਚਰਚ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ 949 ਲੋਕ ਪ੍ਰਭਾਵਿਤ ਹੋਏ ਹਨ। ਮੰਤਰੀ ਨੇ ਕਿਹਾ ਕਿ ਸੂਬੇ ਦੇ 12 ਵਿੱਚੋਂ 7 ਜ਼ਿਲ੍ਹੇ ਇਸ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਪੂਰਬੀ ਪੱਛਮੀ ਖਾਸੀ ਪਹਾੜੀਆਂ ਨੂੰ ਇਸ ਆਫ਼ਤ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਸ਼ੈਲਾ ਨੇ ਕਿਹਾ, “ਸਾਰੇ ਡਿਪਟੀ ਕਮਿਸ਼ਨਰਾਂ ਅਤੇ ਵਿਕਾਸ ਬਲਾਕ ਅਫਸਰਾਂ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਵਿਅਕਤੀ ਨੇ ਨੌਜਵਾਨ ਨਾਲ ਕੀਤੀ ਕੁੱਟਮਾਰ, ਫਿਰ ਕੁਹਾੜੀ ਮਾਰ ਕਰ 'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੰਜਾਬ 'ਚ ਹਰੀਸ਼ ਚੌਧਰੀ ਨੂੰ ਵਿਸ਼ੇਸ਼ ਨਿਗਰਾਨ ਵਜੋਂ ਕੀਤਾ ਨਿਯੁਕਤ
NEXT STORY