ਸ਼ਿਵਪੁਰੀ — ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਅੱਜ ਇਕ ਨੌਜਵਾਨ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਪਹਿਲਾਂ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ 'ਚ ਕੁਹਾੜੀ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਦੋਭਾ 'ਚ ਦੁਪਹਿਰ ਸਮੇਂ ਇਕ ਵਿਅਕਤੀ ਨੇ ਆਪਣੀ ਬੇਟੀ ਨਾਲ ਗੱਲ ਕਰਨ 'ਤੇ ਪਹਿਲਾਂ ਇਕ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਕੁਹਾੜੀ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਵਾਰਦਾਤ ਵਿੱਚ ਮੁਲਜ਼ਮ ਦੇ ਨਾਲ-ਨਾਲ ਉਸ ਦਾ ਭਰਾ ਅਤੇ ਭਾਬੀ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਬੰਗਲਾਦੇਸ਼ 'ਚ ਲੂ ਦਾ ਕਹਿਰ, 15 ਲੋਕਾਂ ਦੀ ਹੋਈ ਮੌਤ
ਪੁਲਸ ਨੇ ਮ੍ਰਿਤਕ ਦਾ ਨਾਮ ਅਰਵਿੰਦ ਕੁਸ਼ਵਾਹਾ (22) ਦੱਸਿਆ ਹੈ। ਮੁਲਜ਼ਮਾਂ ਦੇ ਨਾਂ ਭਰਤ ਕੁਸ਼ਵਾਹਾ, ਧਨਰਾਜ ਕੁਸ਼ਵਾਹਾ ਅਤੇ ਬੋਟੋਬਾਈ ਦੱਸੇ ਗਏ ਹਨ। ਲੜਕੀ ਦੇ ਪਿਤਾ ਭਰਤ ਕੁਸ਼ਵਾਹਾ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਘਰ ਨੇੜੇ ਰਹਿਣ ਵਾਲਾ ਅਰਵਿੰਦ ਕੁਸ਼ਵਾਹਾ ਉਨ੍ਹਾਂ ਦੀ ਬੇਟੀ ਨਾਲ ਗੱਲ ਕਰਦਾ ਹੈ। ਇਸ ਕਾਰਨ ਬਾਅਦ ਦੁਪਹਿਰ ਤਿੰਨੇ ਮੁਲਜ਼ਮ ਅਰਵਿੰਦ ਦੇ ਘਰ ਦਾਖ਼ਲ ਹੋਏ, ਪਹਿਲਾਂ ਉਸ ਦੀ ਕੁੱਟਮਾਰ ਕੀਤੀ, ਫਿਰ ਉਸ ਨੂੰ ਬਚਾਉਣ ਆਏ ਉਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਕੁਹਾੜੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਡੀ ਸਰਕਾਰ ਆਈ ਤਾਂ ਹਟਾ ਦਿਆਂਗੇ 50 ਫੀਸਦੀ ਰਾਖਵੇਂਕਰਨ ਦੀ ਹੱਦ : ਰਾਹੁਲ
NEXT STORY