ਜੰਮੂ (ਵਾਰਤਾ)- ਜੰਮੂ-ਕਸ਼ਮੀਰ 'ਚ 10 ਸਾਲ ਬਾਅਦ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਦੋ ਪੜਾਅ ਹੋਏ ਅਤੇ ਅੱਜ ਤੀਜਾ ਪੜਾਅ ਹੋ ਰਿਹਾ ਹੈ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ (ਅੰਤਿਮ) ਗੇੜ 'ਚ ਸ਼ਾਮ 5 ਵਜੇ ਤੱਕ 65.48 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਸ਼ਾਮ 5 ਵਜੇ ਤੱਕ ਜੰਮੂ-ਕਸ਼ਮੀਰ ਦੇ ਸੱਤ ਜ਼ਿਲਿਆਂ ਦੇ ਸਾਰੇ 40 ਵਿਧਾਨ ਸਭਾ ਹਲਕਿਆਂ 'ਚ 65.48 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ : J&K Elections 2024: ਆਖ਼ਰੀ ਪੜਾਅ ਲਈ ਵੋਟਿੰਗ ਅੱਜ, 415 ਉਮੀਦਵਾਰਾਂ ਚੋਣ ਮੈਦਾਨ 'ਚ
ਜ਼ਿਲ੍ਹਾ ਪੱਧਰੀ ਅਧਿਕਾਰਤ ਅੰਕੜਿਆਂ ਅਨੁਸਾਰ ਬਾਂਦੀਪੋਰਾ ਵਿੱਚ 63.33 ਫੀਸਦੀ, ਬਾਰਾਮੂਲਾ ਵਿੱਚ 55.37 ਫੀਸਦੀ, ਜੰਮੂ ਵਿੱਚ 66.79 ਫੀਸਦੀ, ਕਠੂਆ ਵਿੱਚ 70.53 ਫੀਸਦੀ, ਕੁਪਵਾੜਾ ਵਿੱਚ 62.76 ਫੀਸਦੀ, ਸਾਂਬਾ ਵਿੱਚ 72.41 ਫੀਸਦੀ ਅਤੇ ਊਧਮਪੁਰ ਵਿੱਚ 72.91 ਫੀਸਦੀ ਵੋਟਿੰਗ ਹੋਈ।
ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਆਮ ਚੋਣਾਂ ਦਾ ਤੀਜਾ (ਅੰਤਿਮ) ਪੜਾਅ ਜੰਮੂ-ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਦੇ 40 ਵਿਧਾਨ ਸਭਾ ਹਲਕਿਆਂ ਵਿੱਚ ਚੱਲ ਰਿਹਾ ਹੈ। ਇਸ ਪੜਾਅ ਵਿੱਚ 39,18,220 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਸਨ। ਇਨ੍ਹਾਂ ਵਿੱਚੋਂ 20,09,033 ਪੁਰਸ਼ ਵੋਟਰ, 19,40,092 ਮਹਿਲਾ ਵੋਟਰ ਅਤੇ 57 ਤੀਜੇ ਲਿੰਗ ਵੋਟਰ ਹਨ। 18-19 ਸਾਲ ਦੇ 1.94 ਲੱਖ ਨੌਜਵਾਨ, 35,860 ਅਪੰਗ ਵਿਅਕਤੀ (ਪੀਡਬਲਯੂਡੀ) ਅਤੇ 85 ਸਾਲ ਤੋਂ ਵੱਧ ਉਮਰ ਦੇ 32,953 ਬਜ਼ੁਰਗ ਵੋਟਰ ਵੀ ਇਸ ਪੜਾਅ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਸਨ। ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੰਪਰ ਦੀ ਟੱਕਰ ਨਾਲ ਸਕੂਲ ਜਾ ਰਹੀ ਨਾਬਾਲਗ ਵਿਦਿਆਰਥਣ ਦੀ ਮੌਤ, ਪਿਤਾ ਜ਼ਖ਼ਮੀ
NEXT STORY