ਹੈਦਰਾਬਾਦ- ਲੈਫਟੀਨੈਂਟ ਕਰਨਲ ਵੀ. ਵਿਜੇ ਭਾਨੂੰ ਰੈੱਡੀ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਬੇਗਮਪੇਟ ਹਵਾਈ ਫ਼ੌਜ ਸਟੇਸ਼ਨ ਪਹੁੰਚੀ। 41 ਸਾਲਾ ਲੈਫਟੀਨੈਂਟ ਰੈੱਡੀ ਦੇ ਮ੍ਰਿਤਕ ਸਰੀਰ ਨੂੰ ਹੈਦਰਾਬਾਦ ਵਿਚ ਪੂਰੀ ਫ਼ੌਜੀ ਸਨਮਾਨ ਨਾਲ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਲੈਫਟੀਨੈਂਟ ਕਰਨਲ ਰੈੱਡੀ 16 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ਵਿਚ ਫ਼ੌਜ ਦਾ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿਚ ਉਹ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ- ਅਰੁਣਾਚਲ ਪ੍ਰਦੇਸ਼ ’ਚ ਕ੍ਰੈਸ਼ ਹੋਇਆ ਫ਼ੌਜ ਦਾ ਚੀਤਾ ਹੈਲੀਕਾਪਟਰ, ਦੋਵਾਂ ਪਾਇਲਟਾਂ ਦੀ ਗਈ ਜਾਨ
ਤੇਲੰਗਾਨਾ ਅਤੇ ਆਂਧਰਾ ਸਬ-ਏਰੀਆ ਦੇ ਕਾਰਜਵਾਹਕ ਜਨਰਲ ਅਫ਼ਸਰ ਕਮਾਂਡਿੰਗ ਬ੍ਰਿਗੇਡੀਅਰ ਕੇ. ਸੋਮਸ਼ੰਕਰ ਵਲੋਂ ਦੇਸ਼ ਦੀ ਅਥਕ ਸੇਵਾ ਲਈ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਰੈੱਡੀ ਨੂੰ ਫੁੱਲ ਭੇਟ ਕੀਤੇ। ਲੈਫਟੀਨੈਂਟ ਕਰਨਲ ਰੈੱਡੀ ਦੇ ਪਿਤਾ ਵੇਂਕਟੇਸ਼ ਨੇ ਵੀ ਆਪਣੇ ਸ਼ਹੀਦ ਪੁੱਤਰ ਨੂੰ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਬੋਲੇ- ਅਡਾਨੀ ਮੁੱਦੇ 'ਤੇ PM ਮੋਦੀ ਡਰੇ ਹੋਏ ਹਨ, ਮੈਨੂੰ ਸੰਸਦ 'ਚ ਬੋਲਣ ਨਹੀਂ ਦੇਣਗੇ
ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮਲਕਜਗਿਰੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਜਾਇਆ ਗਿਆ, ਜਿੱਥੋਂ ਅੰਤਿਮ ਸੰਸਕਾਰ ਲਈ ਯਦਾਦਰੀ ਭੁਵਨਗਿਰੀ ਜ਼ਿਲ੍ਹੇ ਦੇ ਬੋਮਲਾਰਾਰਾਮਮ ਪਿੰਡ ਵਿਚ ਹੋਮ ਸਟੇਸ਼ਨ ਲਿਜਾਇਆ ਜਾਵੇਗਾ, ਜਿੱਥੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕਿਸਾਨ ਵੇਂਕਟੇਸ਼ ਦੇ ਪੁੱਤਰ ਲੈਫਟੀਨੈਂਟ ਕਰਨਲ ਰੈੱਡੀ ਨੇ 23 ਸਾਲ ਤੱਕ ਭਾਰਤੀ ਫ਼ੌਜ ਦੀ ਸੇਵਾ ਕੀਤੀ। ਉਨ੍ਹਾਂ ਦੀ ਪਤਨੀ ਸਪੰਦਨਾ ਵੀ ਆਰਮੀ 'ਚ ਡਾਕਟਰ ਹੈ। ਉਨ੍ਹਾਂ ਦੇ ਪਰਿਵਾਰ ਵਿਚ ਦੋ ਧੀਆਂ ਹਨ।
ਜੰਮੂ ਕਸ਼ਮੀਰ : ਪੁਲਵਾਮਾ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਪਲਟਣ ਨਾਲ 4 ਲੋਕਾਂ ਦੀ ਮੌਤ
NEXT STORY