ਸ਼੍ਰੀਨਗਰ (ਮਜੀਦ)— ਜੰਮੂ-ਕਸ਼ਮੀਰ ਵਿਚ ਭਾਜਪਾ-ਪੀ. ਡੀ. ਪੀ. ਗਠਜੋੜ ਟੁੱਟ ਗਿਆ ਹੈ। ਇਸ ਦੇ ਨਾਲ ਹੀ ਹੁਣ ਮਹਿਬੂਬਾ ਸਰਕਾਰ ਵੀ ਡਿਗ ਗਈ ਹੈ। ਇਸ ਗਠਜੋੜ ਦੇ ਟੁੱਟਣ ਦੀ ਸਭ ਤੋਂ ਵੱਡੀ ਵਜ੍ਹਾ ਜੰਗਬੰਦੀ ਅਤੇ ਘਾਟੀ ਵਿਚ ਵਧਦੀਆਂ ਅੱਤਵਾਦੀ ਸਰਗਰਮੀਆਂ ਨੂੰ ਮੰਨਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਫੌਜ ਨੂੰ ਅੱਤਵਾਦੀਆਂ ਖਿਲਾਫ ਦੁਬਾਰਾ ਆਪਰੇਸ਼ਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੰਗਬੰਦੀ ਖਤਮ ਕਰਨ ਤੋਂ ਇਕ ਦਿਨ ਬਾਅਦ ਸੁਰੱਖਿਆ ਬਲਾਂ ਨੇ ਬਾਂਦੀਪੋਰਾ ਵਿਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਫੌਜ ਦੇ ਸਾਹਮਣੇ ਅੱਤਵਾਦੀਆਂ ਨਾਲ ਨਜਿੱਠਣ ਦੀ ਚੁਣੌਤੀ ਅਜੇ ਵੀ ਖਤਮ ਨਹੀਂ ਹੋਈ ਹੈ। ਲਸ਼ਕਰ ਅਤੇ ਹਿਜ਼ਬੁਲ ਵਰਗੇ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ਵਿਚ ਹਿੰਸਾ ਫੈਲਾ ਰਹੇ ਹਨ। ਹੁਣ ਫੌਜ ਦੇ ਨਿਸ਼ਾਨੇ 'ਤੇ ਮੋਸਟ ਵਾਂਟੇਡ ਅੱਤਵਾਦੀ ਹੋਣਗੇ। ਰਾਜਪਾਲ ਸ਼ਾਸਨ ਲੱਗਣ ਨਾਲ ਫੌਜ ਨੂੰ ਅੱਤਵਾਦੀਆਂ ਖਿਲਾਫ ਮੁਹਿੰਮ ਚਲਾਉਣ ਵਿਚ ਖੁਲ੍ਹੀ ਛੋਟ ਹੋਵੇਗੀ। ਪਿਛਲੇ ਸਾਲ ਕਸ਼ਮੀਰ ਵਿਚ ਲਸ਼ਕਰ-ਏ-ਤੋਇਬਾ ਕਮਾਂਡਰ ਬਸ਼ੀਰ ਅਹਿਮਦ ਵਾਣੀ, ਅਬੂ ਦੁਜਾਨਾ, ਅਬੂ ਇਸਮਾਈਲ, ਹਿਜ਼ਬੁਲ ਕਮਾਂਡਰ ਸਬਜਰ ਭੱਟ ਅਤੇ ਜੈਸ਼-ਏ-ਮੁਹੰਮਦ ਦੇ ਖਾਲਿਦ ਨੂੰ ਫੌਜ ਨੇ ਮਾਰ ਦਿੱਤਾ ਸੀ ਪਰ ਅਜੇ ਵੀ ਕਈ ਅੱਤਵਾਦੀ ਹਨ, ਜੋ ਕਸ਼ਮੀਰ ਅਤੇ ਦੇਸ਼ ਲਈ ਖਤਰਾ ਬਣੇ ਹੋਏ ਹਨ।
ਅਲਕਾਇਦਾ ਦਾ ਜ਼ਾਕਿਰ ਮੂਸਾ
- ਲਿਸਟ ਵਿਚ ਅਲਕਾਇਦਾ ਦਾ ਅੱਤਵਾਦੀ ਟਾਪ 'ਤੇ ਹੈ। ਹਿਜ਼ਬੁਲ ਨਾਲੋਂ ਵੱਖ ਹੋਣ ਤੋਂ ਬਾਅਦ ਮੂਸਾ ਨੇ ਅਲਕਾਇਦਾ ਦਾ ਕਸ਼ਮੀਰ ਚੈਪਟਰ (ਅਲਕਾਇਦਾ ਦਾ ਅੰਸਾਰ ਗਜਵਾਤ-ਉਲ-ਹਿੰਦ) ਸ਼ੁਰੂ ਕੀਤਾ ਸੀ। ਮੂਸਾ ਕਸ਼ਮੀਰ ਵਿਚ ਨੌਜਵਾਨਾਂ ਨੂੰ ਆਪਣੀ ਗ੍ਰਿਫਤ ਵਿਚ ਲੈਣ ਲਈ ਕਸ਼ਮੀਰ ਤੇ ਹੋਰ ਇਲਾਕਿਆਂ ਵਿਚ ਇਸਲਾਮ ਖਿਲਾਫ ਪ੍ਰਾਪੇਗੰਡਾ ਫੈਲਾਅ ਰਿਹਾ ਹੈ ਅਤੇ ਇਸੇ ਕਾਰਨ ਸੁਰੱਖਿਆ ਬਲਾਂ ਦੀ ਮੋਸਟ ਵਾਂਟੇਡ ਸੂਚੀ ਵਿਚ ਉਹ ਟਾਪ 'ਤੇ ਹੈ।
ਹਿਜ਼ਬੁਲ ਮੁਜਾਹਿਦੀਨ ਦਾ ਰਿਆਜ਼ ਨਾਇਕੂ
- ਕਸ਼ਮੀਰ ਵਿਚ ਹਿਜ਼ਬੁਲ ਦਾ ਚੀਫ ਨਾਇਕੂ ਏ-ਪਲੱਸ ਕੈਟੇਗਿਰੀ ਦਾ ਅੱਤਵਾਦੀ ਹੈ । 29 ਸਾਲਾ ਨਾਇਕੂ ਹਿਜ਼ਬੁਲ ਦਾ ਸਭ ਤੋਂ ਅਨੁਭਵੀ ਕਮਾਂਡਰ ਹੈ। ਉਸ 'ਤੇ ਪੁਲਸ ਕਰਮਚਾਰੀ ਸਮੇਤ ਕਈ ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ਦਰਜ ਹਨ।
ਜ਼ੀਨਤ-ਉਲ-ਇਸਲਾਮ
- ਜ਼ੀਨਤ-ਉਲ-ਇਸਲਾਮ ਬੀਤੇ ਸਾਲ ਅਬੂ ਇਸਮਾਈਲ ਦੇ ਮਾਰੇ ਜਾਣ ਤੋਂ ਬਾਅਦ ਲਸ਼ਕਰ ਦੀ ਕਮਾਂਡ ਸੰਭਾਲ ਰਿਹਾ ਹੈ। ਜ਼ੀਨਤ-ਉਲ-ਇਸਲਾਮ ਸ਼ੋਪੀਆਂ ਦੇ ਸੁਜਾਨ ਜਾਨੀਪੋਰਾ ਦਾ ਰਹਿਣ ਵਾਲਾ ਹੈ। 28 ਸਾਲਾ ਜ਼ੀਨਤ ਨੂੰ ਫਰਵਰੀ ਵਿਚ ਸ਼ੋਪੀਆਂ ਵਿਚ ਹੋਏ ਹਮਲੇ ਦਾ ਮੁਖ ਦੋਸ਼ੀ ਮੰਨਿਆ ਜਾ ਰਿਹਾ ਹੈ। ਇਸ ਹਮਲੇ ਵਿਚ 3 ਜਵਾਨ ਸ਼ਹੀਦ ਹੋ ਗਏ ਸਨ। ਆਈ. ਟੀ. ਐਕਸਪਰਟ ਮੰਨਿਆ ਜਾਣ ਵਾਲਾ ਜ਼ੀਨਤ ਪਹਿਲਾਂ ਅਲ-ਬਦਰ ਅੱਤਵਾਦੀ ਸੰਗਠਨ ਵਿਚ ਕੰਮ ਕਰਦਾ ਸੀ।
ਨਵੀਦ ਜੱੱਟ
- ਨਵੀਦ ਜੱਟ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਉਹ ਸ਼੍ਰੀਨਗਰ ਦੇ ਇਕ ਸਰਕਾਰੀ ਹਸਪਤਾਲ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ। ਨਵੀਦ ਅਤੇ ਹੋਰ 5 ਅੱਤਵਾਦੀਆਂ ਨੂੰ ਚੈੱਕਅਪ ਲਈ ਹਸਪਤਾਲ ਲਿਆਂਦਾ ਗਿਆ ਸੀ ਜਿਥੋਂ ਕੁਝ ਅੱਤਵਾਦੀ ਅਚਾਨਕ ਹਮਲਾ ਕਰਕੇ ਉਸ ਨੂੰ ਭਜਾ ਕੇ ਲੈ ਗਏ ਸਨ। ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ ਵਿਚ ਵੀ ਨਵੀਦ ਦਾ ਨਾਂ ਸਾਹਮਣੇ ਆ ਰਿਹਾ ਹੈ।
ਅਖਿਲੇਸ਼ ਯਾਦਵ ਬੋਲੇ, ਗਠਜੋੜ ਦੀ ਰਾਜਨੀਤੀ 'ਚ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ
NEXT STORY