ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਤੋਂ ਇਕ ਬੇਹੱਦ ਦਿਲ ਕੰਬਾਊ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਨੇ ਆਪਣੇ ਹੀ 11 ਮਹੀਨਿਆਂ ਦੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ। ਇਹ ਖ਼ੌਫ਼ਨਾਕ ਘਟਨਾ ਸ਼ਿਰੂਰ ਤਾਲੁਕਾ ਦੇ ਪਿੰਡ ਭਾਂਬਰਡੇ ਦੀ ਹੈ, ਜਿੱਥੇ ਇਕ ਔਰਤ ਨੇ ਦੂਜਾ ਵਿਆਹ ਕਰਵਾਉਣ ਲਈ ਆਪਣੇ ਜਿਗਰ ਦੇ ਟੁਕੜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੂਜੇ ਵਿਆਹ 'ਚ ਰੋੜਾ ਬਣ ਰਿਹਾ ਸੀ ਬੱਚਾ
ਰੰਜਨਗਾਂਵ ਐੱਮਆਈਡੀਸੀ ਪੁਲਸ ਅਨੁਸਾਰ, ਮੁਲਜ਼ਮ ਮਾਂ ਪੂਜਾ ਰਵਿੰਦਰ ਪਵਾਰ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਹ ਦੂਜਾ ਵਿਆਹ ਕਰਵਾਉਣਾ ਚਾਹੁੰਦੀ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦਾ 11 ਮਹੀਨੇ ਦਾ ਪੁੱਤ ਉਸ ਦੇ ਦੂਜੇ ਵਿਆਹ 'ਚ ਵੱਡੀ ਰੁਕਾਵਟ ਬਣੇਗਾ। ਇਸੇ ਕਾਰਨ ਉਸ ਨੇ ਬੱਚੇ ਨੂੰ ਰਸਤੇ 'ਚੋਂ ਹਟਾਉਣ ਦਾ ਖ਼ੌਫ਼ਨਾਕ ਫੈਸਲਾ ਲਿਆ।
ਸੀਮਿੰਟ ਦੇ ਚਬੂਤਰੇ 'ਤੇ ਪਟਕ ਕੇ ਮਾਰਿਆ
ਪੁਲਸ ਦੀ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਮਹਿਲਾ ਨੇ ਮਾਸੂਮ ਬੱਚੇ ਨੂੰ ਸੀਮਿੰਟ ਦੇ ਚਬੂਤਰੇ 'ਤੇ ਬੇਰਹਿਮੀ ਨਾਲ ਪਟਕ ਦਿੱਤਾ, ਜਿਸ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਸਬੂਤ ਮਿਟਾਉਣ ਦੀ ਕੋਸ਼ਿਸ਼ 'ਚ ਉਸ ਨੇ ਬੱਚੇ ਦੀ ਲਾਸ਼ ਨੂੰ ਇਕ ਕੱਪੜੇ ਦੇ ਥੈਲੇ 'ਚ ਪਾਇਆ ਅਤੇ ਉਸ 'ਚ ਭਾਰੀ ਪੱਥਰ ਭਰ ਦਿੱਤੇ ਤਾਂ ਜੋ ਲਾਸ਼ ਪਾਣੀ ਦੇ ਉੱਪਰ ਨਾ ਆ ਸਕੇ। ਇਸ ਤੋਂ ਬਾਅਦ ਉਸ ਨੇ ਥੈਲੇ ਨੂੰ ਨੇੜਲੇ ਖੂਹ 'ਚ ਸੁੱਟ ਦਿੱਤਾ।
ਪੁਲਸ ਨੇ ਇੰਝ ਸੁਲਝਾਈ ਗੁੱਥੀ
ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੱਚੇ ਦੇ ਪਿਤਾ, ਰਵਿੰਦਰ ਅਸ਼ੋਕ ਪਵਾਰ ਨੇ ਪੁਲਸ ਕੋਲ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਜਦੋਂ ਪੁਲਸ ਨੂੰ ਮਾਂ ਪੂਜਾ ਦੇ ਰਵੱਈਏ 'ਤੇ ਸ਼ੱਕ ਹੋਇਆ, ਤਾਂ ਉਨ੍ਹਾਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ। ਸ਼ੁਰੂ 'ਚ ਉਸ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਅੰਤ 'ਚ ਟੁੱਟ ਗਈ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਖੂਹ 'ਚੋਂ ਮਾਸੂਮ ਦੀ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
CM ਉਮਰ ਅਬਦੁੱਲਾ ਦਾ ਫਿਟਨੈਸ ਸਟਾਈਲ: ਜੰਮੂ ਦੀਆਂ ਸੜਕਾਂ 'ਤੇ ਦੌੜਦੇ ਹੋਏ ਦਿੱਤੇ ਦਿਖਾਈ
NEXT STORY