ਪਟਨਾ (ਵਾਰਤਾ)- ਬਿਹਾਰ ਦੇ ਅਰਵਲ ਜ਼ਿਲ੍ਹੇ 'ਚ ਸੋਮਵਾਰ ਰਾਤ ਇਕ ਔਰਤ ਅਤੇ ਉਸ ਦੀ 7 ਸਾਲਾ ਧੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੰਦ ਕੁਮਾਰ ਮਹਤੋ ਦੀ ਨਜ਼ਰ ਸੁਮਨ ਦੇਵੀ (32) ਨਾਮ ਦੀ ਔਰਤ 'ਤੇ ਸੀ ਅਤੇ ਪਹਿਲਾਂ ਵੀ ਉਹ ਕਈ ਵਾਰ ਉਸ ਨਾਲ ਜਬਰ ਜ਼ਿਨਾਹ ਕਰ ਚੁੱਕਿਆ ਹੈ। ਸੋਮਵਾਰ ਰਾਤ ਸ਼ਰਾਬ ਦੇ ਨਸ਼ੇ 'ਚ ਉਹ ਸੁਮਨ ਦੇ ਘਰ ਦਾਖ਼ਲ ਹੋਇਆ ਅਤੇ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ। ਇਕ ਅਧਿਕਾਰੀ ਨੇ ਕਿਹਾ,''ਪੀੜਤਾ ਨੇ ਇਸ ਦਾ ਵਿਰੋਧ ਕੀਤਾ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਜਬਰ ਜ਼ਿਨਾਹ ਦੀ ਕੋਸ਼ਿਸ਼ 'ਚ ਅਸਫ਼ਲ ਰਹੇ ਨੰਦ ਕੁਮਾਰ ਨੇ ਪੈਟਰੋਲ ਲਿਆ ਕੇ ਉਸ ਦੇ ਘਰ 'ਤੇ ਸੁੱਟ ਦਿੱਤਾ ਅਤੇ ਅੱਗ ਲਗਾ ਦਿੱਤੀ। ਦੋਸ਼ੀ ਨੇ ਦਰਵਾਜ਼ਾ ਵੀ ਬਾਹਰੋਂ ਬੰਦ ਕਰ ਦਿੱਤਾ।''
ਇਹ ਵੀ ਪੜ੍ਹੋ : ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ 'ਚ FIR ਦਰਜ, ਪੋਸਟਮਾਰਟਮ ਰਿਪੋਰਟ ਦੀ ਉਡੀਕ
ਅਧਿਕਾਰੀ ਨੇ ਦੱਸਿਆ ਕਿ ਸੁਮਨ ਦੇਵੀ ਅਤੇ ਉਸ ਦੀ ਧੀ ਰਾਧਿਕਾ ਕੁਮਾਰੀ ਨੂੰ ਪਿੰਡ ਵਾਸੀਆਂ ਨੇ ਬਚਾ ਲਿਆ ਅਤੇ ਸਦਰ ਹਸਪਤਾਲ ਅਰਵਲ ਲੈ ਗਏ। ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਉੱਥੋਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ.ਐੱਮ.ਸੀ.ਐੱਚ. ਪਟਨਾ ਰੈਫਰ ਕਰ ਦਿੱਤਾ ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ,''ਸਦਰ ਹਸਪਤਾਲ 'ਚ ਮੌਤ ਤੋਂ ਪਹਿਲਾਂ ਪੀੜਤਾ ਨੇ ਆਪਣੀ ਆਪਬੀਤੀ ਅਤੇ ਘਟਨਾਵ ਬਾਰੇ ਦੱਸਿਆ। ਅਸੀਂ ਨੰਦ ਕੁਮਾਰ ਮਹਤੋ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।'' ਮ੍ਰਿਤਕਾ ਦਾ ਪਤੀ ਅਜੀਤ ਪਾਸਵਾਨ ਨੂੰ ਹਾਲ ਹੀ 'ਚ ਸ਼ਰਾਬ ਪੀਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਅਜੀਤ ਦੇ ਜੇਲ੍ਹ ਜਾਣ ਤੋਂ ਬਾਅਦ ਦੋਸ਼ੀ ਨੂੰ ਸੁਮਨ ਦੇ ਘਰ ਜਾਣ ਦਾ ਮੌਕਾ ਮਿਲ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੇਰਲ ’ਚ ਜਨਮੇ ਅਬਰਾਹਿਮ ਦੀ ਫਰਮ ਅਮਰੀਕੀ ਫ਼ੌਜ ਲਈ ਬਣਾਏਗੀ ‘ਜ਼ੀਰੋ ਪ੍ਰੈਸ਼ਰ ਟਾਇਰ’
NEXT STORY