ਇੰਦੌਰ- ਮਾਂ ਨੇ ਆਪਣੇ 30 ਸਾਲ ਦੇ ਪੁੱਤਰ ਨੂੰ ਪਿਛਲੇ 7 ਸਾਲਾਂ ਤੋਂ ਬੇੜੀਆਂ ਵਿਚ ਜਕੜ ਕੇ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ, ਇਸ ਲਈ ਮਾਂ ਨੇ ਉਸ ਨੂੰ ਮਸਜਿਦ ਦੀ ਕੰਧ ਨੇੜੇ ਕੈਦ ਕਰ ਕੇ ਰੱਖਿਆ ਹੈ। ਚਾਹੇ ਸਰਦੀ ਹੋਵੇ ਜਾਂ ਗਰਮੀ, ਉਹ ਇੰਝ ਹੀ ਬੇੜੀਆਂ ਵਿਚ ਬੱਝਿਆ ਰਹਿੰਦਾ ਸੀ। ਇਸ ਗੱਲ ਦੀ ਜਾਣਕਾਰੀ ਜਿਵੇਂ ਹੀ NGO ਟੀਮ ਨੂੰ ਲੱਗੀ ਤਾਂ ਉਹ ਤੁਰੰਤ ਨੌਜਵਾਨ ਦਾ ਰੈਸਕਿਊ ਕਰਨ ਪਹੁੰਚ ਗਏ। ਹਾਲਾਂਕਿ ਇਸ ਦੌਰਾਨ ਮਾਂ ਨੇ ਜੰਮ ਕੇ ਵਿਰੋਧ ਵੀ ਕੀਤਾ ਪਰ ਕਾਫੀ ਮੁਸ਼ੱਕਤ ਮਗਰੋਂ ਨੌਜਵਾਨ ਨੂੰ ਉੱਥੋਂ ਕੱਢਿਆ ਗਿਆ। ਫਿਲਹਾਲ ਨੌਜਵਾਨ ਨੂੰ ਇਲਾਜ ਲਈ ਮੈਂਟਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਜਲਦ ਮਿਲਣਗੇ 2100 ਰੁਪਏ, CM ਨੇ ਕੀਤਾ ਇਹ ਐਲਾਨ
ਸਿਰ 'ਤੇ ਸੱਟ ਲੱਗਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਨੌਜਵਾਨ
ਦਰਅਸਲ ਇੰਦੌਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਕ ਸੰਸਥਾ ਭਿਖਾਰੀਆਂ ਦਾ ਰੈਸਕਿਊ ਕਰਨ ਲਈ ਖਜਰਾਣਾ ਇਲਾਕੇ 'ਚ ਪਹੁੰਚੀ ਸੀ। ਇਸ ਦੌਰਾਨ ਟੀਮ ਨੂੰ ਨੌਜਵਾਨ ਦੇ ਬੰਦੀ ਹੋਣ ਬਾਰੇ ਜਾਣਕਾਰੀ ਮਿਲੀ। ਲੋਕਾਂ ਨੇ ਦੱਸਿਆ ਕਿ 30 ਸਾਲਾ ਨੌਜਵਾਨ ਨੂੰ ਪਿਛਲੇ ਕਈ ਸਾਲਾਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਨੌਜਵਾਨ ਦੀ ਉਮਰ 9 ਸਾਲ ਸੀ ਤਾਂ ਉਹ ਬਿਲਕੁਲ ਠੀਕ ਸੀ। ਉਹ ਬਹੁਤ ਵਧੀਆ ਗਾਉਂਦਾ ਸੀ ਅਤੇ ਗਾਇਕ ਬਣਨਾ ਚਾਹੁੰਦਾ ਸੀ ਪਰ ਉਸ ਦੇ ਸਿਰ 'ਤੇ ਸੱਟ ਲੱਗਣ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ। ਉਸ ਦੀ ਮਾਂ ਨੂੰ ਲੱਗਦਾ ਹੈ ਕਿ ਉਹ ਅੱਲ੍ਹਾ ਦੇ ਵੱਸ ਵਿਚ ਹੈ ਜਾਂ ਕਿਸੇ ਭੂਤ ਦੇ ਵੱਸ ਵਿਚ । ਇਸੇ ਚੱਕਰ ਵਿਚ ਉਹ ਉਸ ਦੀ ਝਾੜ-ਫੂਕ ਕਰਦੀ ਰਹੀ ਅਤੇ ਉਸ ਨੂੰ ਬੇੜੀਆਂ ਵਿਚ ਜਕੜ ਕੇ ਰੱਖਿਆ।
ਇਹ ਵੀ ਪੜ੍ਹੋ- ਬਾਬਾ ਵੇਂਗਾ ਨਾਲੋਂ ਇਸ ਸ਼ਖਸ ਦੀਆਂ ਭਵਿੱਖਬਾਣੀਆਂ ਹਨ ਕਿਤੇ ਜ਼ਿਆਦਾ ਸਟੀਕ! 2025 ਲਈ ਵੱਡੀ ਚਿਤਾਵਨੀ
ਬੇੜੀਆਂ 'ਚ ਜਕੜਿਆਂ ਸੀ ਨੌਜਵਾਨ
ਜਦੋਂ NGO ਟੀਮ ਪੁਲਸ ਨਾਲ ਨੌਜਵਾਨ ਨੂੰ ਛੁਡਾਉਣ ਲਈ ਪਹੁੰਚੀ ਤਾਂ ਦੇਖਿਆ ਕਿ ਉਸ ਦੇ ਗੁੱਟ 'ਤੇ ਮੋਟੀਆਂ-ਮੋਟੀਆਂ ਬੇੜੀਆਂ ਪਾਈਆਂ ਹੋਈਆਂ ਸਨ ਅਤੇ ਉਸ ਨੂੰ ਇਕ ਪੁਰਾਣੇ ਠੇਲ੍ਹੇ ਬੰਨ੍ਹਿਆ ਹੋਇਆ ਸੀ। ਇਸ ਦੇ ਆਲੇ-ਦੁਆਲੇ ਪਲਾਸਟਿਕ ਦੀ ਚਾਦਰ ਬੰਨ੍ਹੀ ਹੋਈ ਸੀ। ਉਸ ਦੇ ਸਰੀਰ 'ਤੇ ਪੂਰੇ ਕੱਪੜੇ ਵੀ ਨਹੀਂ ਸਨ ਅਤੇ ਆਲੇ-ਦੁਆਲੇ ਕਾਫੀ ਗੰਦਗੀ ਵੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮਾਂ ਵੀ ਭੀਖ ਮੰਗਣ ਦਾ ਕੰਮ ਕਰਦੀ ਹੈ। ਨੌਜਵਾਨ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਉਸ ਨੂੰ ਸਹੀ ਢੰਗ ਨਾਲ ਭੋਜਨ ਵੀ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ- ਨੋਟ ਹੀ ਨੋਟ! ਸਿੱਖਿਆ ਵਿਭਾਗ ਅਫਸਰ ਦੇ ਘਰ ਛਾਪੇ ਮਗਰੋਂ ਉੱਡੇ ਸਾਰਿਆਂ ਦੇ ਹੋਸ਼
ਮਾਂ ਨੇ NGO ਟੀਮ 'ਤੇ ਹਮਲੇ ਦੀ ਕੀਤੀ ਕੋਸ਼ਿਸ਼
ਜਾਂਚ ਤੋਂ ਬਾਅਦ NGO ਟੀਮ ਨੇ ਨੌਜਵਾਨ ਨੂੰ ਛੁਡਵਾਉਣ ਲਈ ਮਾਂ ਨਾਲ ਗੱਲ ਕੀਤੀ। ਮਾਂ ਆਪਣੇ ਪੁੱਤਰ ਨੂੰ ਜਾਣ ਨਹੀਂ ਦੇਣਾ ਚਾਹੁੰਦੀ ਸੀ। ਇਸ ਦੌਰਾਨ ਪੁਲਸ ਅਤੇ NGO ਦੀ ਟੀਮ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਦੌਰਾਨ ਮਾਂ ਨੇ ਟੀਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਕਾਫੀ ਰੌਲਾ ਪਾਇਆ। ਕਾਫੀ ਹੰਗਾਮਾ ਕਰਨ ਤੋਂ ਬਾਅਦ ਮਾਂ ਕੋਲੋਂ ਚਾਬੀ ਲੈ ਲਈ ਗਈ ਪਰ ਜੰਗਾਲ ਕਾਰਨ ਤਾਲਾ ਨਹੀਂ ਖੁੱਲ੍ਹ ਰਿਹਾ ਸੀ। ਇਸ ਤੋਂ ਬਾਅਦ ਹਥੌੜੇ ਨਾਲ ਤਾਲਾ ਤੋੜਿਆ ਗਿਆ। ਨੌਜਵਾਨ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਏ ਓ ਰੱਬਾ! ਜਾਇਦਾਦ ਖ਼ਾਤਰ ਹੈਵਾਨ ਬਣੀ ਭਰਜਾਈ, ਸਕੇ ਦਿਓਰ ਨੂੰ ਖੰਭੇ ਨਾਲ ਬੰਨ੍ਹ ਜਿਊਂਦਾ ਸਾੜਿਆ
NEXT STORY