ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਔਰਤ ਆਪਣੀ ਧੀ ਦੇ ਮੰਗੇਤਰ ਨਾਲ ਹੀ ਦੌੜ ਗਈ। ਇਕ ਹਫ਼ਤੇ ਬਾਅਦ ਧੀ ਦਾ ਵਿਆਹ ਹੋਣਾ ਸੀ ਪਰ ਮਾਂ ਆਪਣੇ ਹੋਣ ਵਾਲੇ ਜਵਾਈ ਨਾਲ ਹੀ ਫ਼ਰਾਰ ਹੋ ਗਈ। ਪੁਲਸ ਦੋਹਾਂ ਦੀ ਭਾਲ ਕਰ ਰਹੀ ਹੈ। ਅਜੇ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੀ ਲੋਕੇਸ਼ਨ ਉੱਤਰਾਖੰਡ ਵਿਚ ਮਿਲੀ ਹੈ। ਇਸ ਮਾਮਲੇ ਵਿਚ ਔਰਤ ਦੇ ਪਤੀ ਨੇ ਵੀ ਆਪਣੀ ਚੁੱਪੀ ਤੋੜੀ ਹੈ ਅਤੇ ਕਿਹਾ ਹੈ ਕਿ ਜੇਕਰ ਉਹ ਅਤੇ ਉਸ ਦਾ ਜਵਾਈ ਸਾਹਮਣੇ ਆਇਆ ਤਾਂ ਉਹ ਜਾਨ ਤੋਂ ਮਾਰ ਦੇਵੇਗਾ।
"ਅਸੀਂ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੇ"
ਔਰਤ ਦੇ ਪਤੀ ਨੇ ਆਪਣਾ ਦਰਦ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਜੇਕਰ ਉਸ ਦੀ ਪਤਨੀ ਅੱਗੇ ਆਈ ਤਾਂ ਉਹ ਉਸ ਨੂੰ ਮਾਰ ਦੇਵੇਗਾ। ਹੁਣ ਉਹ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਉਹ ਸਾਡੇ ਲਈ ਮਰ ਗਈ। ਪਤਨੀ 3 ਲੱਖ ਰੁਪਏ ਅਤੇ 5 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਲੈ ਕੈ ਦੌੜ ਗਈ। ਉਸ ਨੇ ਕਿਹਾ ਕਿ ਹੁਣ ਉਹ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖੇਗਾ। ਉਹ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰਵਾਉਣ ਬਾਰੇ ਸੋਚੇਗਾ।
ਪੁਲਸ ਨੂੰ ਲਾਈ ਗੁਹਾਰ
ਔਰਤ ਦੇ ਪਤੀ ਨੇ ਪੁਲਸ ਨੂੰ ਗੁਹਾਰ ਲਾਈ ਹੈ ਕਿ ਉਸ ਦੇ 5 ਲੱਖ ਰੁਪਏ ਦੇ ਗਹਿਣੇ ਅਤੇ 3.5 ਲੱਖ ਰੁਪਏ ਵਾਪਸ ਕਰਵਾ ਦਿਓ। ਉਸ ਨੇ ਕਿਹਾ ਕਿ ਸਾਨੂੰ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ। ਉਹ ਸਾਡੇ ਲਈ ਮਰ ਗਈ ਹੈ।
16 ਅਪ੍ਰੈਲ ਨੂੰ ਸੀ ਧੀ ਦਾ ਵਿਆਹ
ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਧੀ ਅਤੇ ਨੌਜਵਾਨ ਦੇ ਵਿਆਹ ਤੋਂ ਇਕ ਹਫ਼ਤਾ ਪਹਿਲਾਂ ਵਾਪਰੀ ਸੀ। ਦੋਵੇਂ ਪਰਿਵਾਰ ਇਸ ਘਟਨਾ ਤੋਂ ਹੈਰਾਨ ਹਨ ਅਤੇ ਪੁਲਸ ਹੁਣ ਭੱਜੇ ਜੋੜੇ ਦੀ ਭਾਲ ਕਰ ਰਹੀ ਹੈ। ਲਾੜੀ ਦੇ ਪਿਤਾ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਦਾ ਵਿਆਹ 16 ਅਪ੍ਰੈਲ ਨੂੰ ਨੌਜਵਾਨ ਨਾਲ ਹੋ ਰਿਹਾ ਸੀ ਅਤੇ ਇਸ ਲਈ ਗਹਿਣੇ ਬਣਵਾਏ ਗਏ ਸਨ।
ਵਿਸਾਥੀ ਮੌਕੇ ਆਨੰਦਪੁਰ ਸਾਹਿਬ ਗੁਰਦੁਆਰੇ 'ਚ CM ਨੇ ਟੇਕਿਆ ਮੱਥਾ
NEXT STORY