ਹਿਸਾਰ– ਹਿਸਾਰ-ਦਿੱਲੀ ਰੇਲ ਮਾਰਗ ’ਤੇ ਸੂਰੀਆ ਨਗਰ ਫਾਟਕ ਨੇੜੇ ਸ਼ਨੀਵਾਰ ਰਾਤ ਨੂੰ ਕਰੀਬ 1 ਵਜੇ ਅਰਬਨ ਅਸਟੇਟ ਨਿਵਾਸੀ ਮਮਤਾ ਅਤੇ ਉਸਦੇ ਪੁੱਤਰ ਹਾਰਦਿਕ ਅਤੇ ਧੀ ਅਨੁਸ਼ਕਾ ਨੇ ਹਿਸਾਰ ਜੈਪੁਰ ਟ੍ਰੇਨ ਹੇਠਾਂ ਆ ਕੇ ਜਾਨ ਦੇ ਦਿੱਤੀ। ਘਟਨਾ ਤੋਂ ਪਹਿਲਾਂ ਜਨਾਨੀ ਅਤੇ ਉਸਦੇ ਪਤੀ ਸੋਮਬੀਰ ਦੀ ਮਾਮੂਲੀ ਬਹਿਸ ਹੋਈ ਸੀ।
ਜਾਣਕਾਰੀ ਮੁਤਾਬਕ, ਰਜਿੰਦਰ ਐਨਕਲੇਵ ਨਿਵਾਸੀ ਅਤੇ ਪਸ਼ੂਆਂ ਦੇ ਡਾਕਟਰ ਸੋਮਬੀਰ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਸ਼ਾਮ ਨੂੰ ਉਸਦਾ ਪਤਨੀ ਮਮਤਾ ਨਾਲ ਝਗੜਾ ਹੋਇਆ ਸੀ। ਮਮਤਾ ਕਈ ਦਿਨਾਂ ਤੋਂ ਲੈਪਟਾਪ ਦਿਵਾਉਣ ਦੀ ਮੰਗ ਕਰ ਰਹੀ ਸੀ। ਬੀਤੀ ਸ਼ਾਮ ਜਦੋਂ ਉਹ ਲੈਪਟਾਪ ਲੈ ਕੇ ਆਇਆ ਤਾਂ ਮਮਤਾ ਲੈਪਟਾਪ ਦੀ ਕੁਆਲਿਟੀ ਤੋਂ ਨਾਰਾਜ਼ ਸੀ। ਵਿਵਾਦ ਵਧਣ ’ਤੇ ਮਮਤਾ ਰਾਤ ਨੂੰ ਹੀ 15 ਸਾਲਾ ਪੁੱਤਰ ਹਾਰਦਿਕ ਅਤੇ 13 ਸਾਲਾ ਧੀ ਅਨੁਸ਼ਕਾ ਨਾਲ ਇਹ ਕਹਿ ਕੇ ਗਈ ਕਿ ਉਹ ਵਿਧੁਤ ਨਗਰ ’ਚ ਆਪਣੇ ਭਰਾ ਦੇ ਘਰ ਜਾ ਰਹੀ ਹੈ। ਸੋਮਬੀਰ ਨੂੰ ਸਵੇਰੇ ਸੋਸ਼ਲ ਮੀਡੀਆ ਰਾਹੀਂ ਜਨਾਨੀ ਅਤੇ ਉਸਦੇ ਦੋ ਬੱਚਿਆਂ ਦੀ ਮੌਤ ਦੀ ਸੂਚਨਾ ਮਿਲੀ। ਅਣਹੋਣੀ ਦੇ ਖਦਸ਼ੇ ਵਿਚਕਾਰ ਉਹ ਆਪਣੇ ਸਾਲੇ ਦੇ ਨਾਲ ਜੀ.ਆਰ.ਪੀ. ਸਟੇਸ਼ਨ ਪਹੁੰਚਿਆ। ਬਾਅਦ ’ਚ ਉਸਨੇ ਮ੍ਰਿਤਕਾਂ ਦੀ ਪਛਾਣ ਕੀਤੀ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਨੇ ਫਿਲਹਾਲ ਇਤਫਾਕੀਆ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਰਲ 'ਚ ਮੰਕੀਪਾਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ
NEXT STORY