ਮਲਪੁਰਮ (ਕੇਰਲ)— ਕੇਰਲ ਦੇ ਕੋਟਾਕੁਨੂੰ ਕੋਲ ਬਚਾਅ ਕਰਮਚਾਰੀ ਇਕ ਮ੍ਰਿਤਕ ਮਾਂ ਅਤੇ ਉਸ ਦੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਦੇਖ ਕੇ ਖੁਦ ਦੇ ਹੰਝੂ ਨਹੀਂ ਰੋਕ ਸਕੇ। 2 ਦਿਨ ਪਹਿਲਾਂ ਇਸ ਖੇਤਰ 'ਚ ਹੜ੍ਹ ਆਇਆ ਸੀ ਅਤੇ ਜ਼ਮੀਨ ਖਿੱਸਕ ਗਈ ਸੀ। ਬਚਾਅ ਕੰਮ ਅਤੇ ਤਲਾਸ਼ ਮੁਹਿੰਮ 'ਚ ਜੁਟੇ ਕਰਮਚਾਰੀਆਂ ਨੇ ਕੋਟਾਕੁਨੂੰ ਕੋਲ ਔਰਤ ਅਤੇ ਉਸ ਦੇ ਬੱਚੇ ਦੀ ਲਾਸ਼ ਕੱਢੀ। ਮ੍ਰਿਤਕ ਮਾਂ ਨੇ ਆਪਣੇ ਕਲੇਜੇ ਦੇ ਟੁੱਕੜੇ ਦੇ ਹੱਥ ਨੂੰ ਘੁੱਟ ਕੇ ਫੜਿਆ ਹੋਇਆ ਸੀ। ਸਮਝਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਗੀਤੂ ਨਾਮੀ ਇਹ ਔਰਤ (21) ਆਪਣੇ ਡੇਢ ਸਾਲ ਦੇ ਬੇਟੇ ਧਰੁਵ ਦਾ ਹੱਥ ਫੜੇ ਹੋਏ ਅਚਾਨਕ ਹੜ੍ਹ ਅਤੇ ਜ਼ਮੀਨ ਖਿੱਸਕਣ ਦੀ ਲਪੇਟ 'ਚ ਆ ਗਈ।
ਕਈ ਘੰਟਿਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਐਤਵਾਰ ਨੂੰ ਬਚਾਅ ਕਰਮਚਾਰੀਆਂ ਨੇ ਸਰਤ ਦੀ ਪਤਨੀ ਗੀਤੂ ਅਤੇ ਉਸ ਦੇ ਬੇਟੇ ਦੀ ਲਾਸ਼ ਬਰਾਮਦ ਕੀਤੀ। ਸਥਾਨਕ ਲੋਕਾਂ ਅਤੇ ਬਚਾਅ ਅਧਿਕਾਰੀਆਂ ਲਈ ਇਹ ਦ੍ਰਿਸ਼ ਦੇਖਣਾ ਬਹੁਤ ਦੁਖਦਾਈ ਸੀ। ਮਾਂ ਅਤੇ ਬੱਚਾ ਚਿੱਕੜ 'ਚ ਦੱਬੇ ਸਨ ਅਤੇ ਦੋਹਾਂ ਨੇ ਇਕ-ਦੂਜੇ ਦਾ ਹੱਥ ਫੜ ਰੱਖਿਆ ਸੀ। ਇਸ ਘਟਨਾ 'ਚ ਸਰਤ ਬਚ ਗਿਆ। ਹਾਲਾਂਕਿ ਸੋਮਵਾਰ ਨੂੰ ਉਸ ਦੀ ਮਾਂ ਸਰੋਜਨੀ ਦੀ ਵੀ ਲਾਸ਼ ਬਰਾਮਦ ਕਰ ਲਈ ਗਈ। ਸਰਤ ਅਤੇ ਉਸ ਦਾ ਪਰਿਵਾਰ ਮਲਪੁਰਮ ਦੇ ਕੋਟਾਕੁਨੂੰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਪਿਛਲੇ ਹਫ਼ਤੇ ਭਾਰੀ ਬਾਰਸ਼ ਅਤੇ ਜ਼ਮੀਨ ਖਿੱਸਕਣ ਦੀ ਘਟਨਾ ਕਾਰਨ ਇਲਾਕੇ 'ਚ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ।
ਕੋਸਟ ਗਾਰਡ ਦੇ ਜਹਾਜ਼ 'ਚ ਲੱਗੀ ਅੱਗ, 28 ਬਚਾਏ ਗਏ ਤੇ ਇਕ ਲਾਪਤਾ
NEXT STORY