ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਕ ਵਾਰ ਫਿਰ ਬਿਨਾਂ ਨਾਮ ਲਈ ਪੀ.ਐੱਮ. ਨਰਿੰਦਰ ਮੋਦੀ 'ਤੇ ਵੱਡਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਕਿਉਂ ਕਈ ਤਾਨਾਸ਼ਾਹਾਂ ਦੇ ਨਾਮ ਅਜਿਹੇ ਹਨ, ਜੋ 'M' ਤੋਂ ਸ਼ੁਰੂ ਹੁੰਦੇ ਹਨ? ਰਾਹੁਲ ਦੇ ਇਸ ਹਮਲੇ ਤੋਂ ਬਾਅਦ ਬੀਜੇਪੀ ਆਗੂ ਲਗਾਤਾਰ ਉਨ੍ਹਾਂ 'ਤੇ ਪਲਟਵਾਰ ਕਰ ਰਹੇ ਹਨ। ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਖੁਦ ਕਾਂਗਰਸ ਵੀ ਗੰਭੀਰਤਾ ਨਾਲ ਨਹੀਂ ਲੈਂਦੀ ਹੈ। ਰਾਹੁਲ ਗਾਂਧੀ ਨੂੰ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਕੁੱਝ ਬੋਲਣ ਤੋਂ ਪਹਿਲਾਂ ਸੋਚੋ, ਤੋਮਰ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਰਾਹੁਲ ਭੁੱਲ ਗਏ ਹੋਣਗੇ ਕਿ ਮੋਤੀਲਾਲ ਨਹਿਰੂ ਦਾ ਨਾਮ ਵੀ 'M' ਤੋਂ ਹੀ ਸ਼ੁਰੂ ਹੁੰਦਾ ਹੈ।
ਦਰਅਸਲ, ਰਾਹੁਲ ਗਾਂਧੀ ਨੇ ਅੱਜ ਸਵੇਰੇ ਇੱਕ ਟਵੀਟ ਕਰਦੇ ਹੋਏ ਲਿਖਿਆ ਕਿ ਕਿਉਂ ਕਈ ਤਾਨਾਸ਼ਾਹਾਂ ਦੇ ਨਾਮ ਅਜਿਹੇ ਹਨ, ਜੋ 'M' ਤੋਂ ਸ਼ੁਰੂ ਹੁੰਦੇ ਹਨ? ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਦੇ ਕੁੱਝ ਤਾਨਾਸ਼ਾਹਾਂ ਦੇ ਨਾਮ ਜਿਵੇਂ ਮਾਰਕੋਸ (Marcos), ਮੁਸੋਲਿਨੀ (Mussolini), ਮਿਲੋਸੇਵੀ (Milosevic), ਮੁਬਾਰਕ (Mubarak), ਮੋਬੁਤੁ (Mobutu), ਮੁਸ਼ੱਰਫ (Musharraf) ਅਤੇ ਮਾਈਕੋਂਬਰੋ (Micombero) ਵੀ ਲਿਖੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕਸ਼ਮੀਰ ਵਿਚ ਤਾਜ਼ਾ ਬਰਫਬਾਰੀ, ਉਡਾਣਾਂ ਪ੍ਰਭਾਵਿਤ
NEXT STORY