ਝਾਂਸੀ— ਯੂ. ਪੀ. ਦੇ ਝਾਂਸੀ ਜ਼ਿਲੇ 'ਚ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜਿੱਥੇ ਤੇਜ਼ ਰਫਤਾਰ ਮੋਟਰਸਾਈਕਲ ਦੀ ਆਪਸੀ 'ਚ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਪੁਲਸ ਅਧਿਕਾਰੀ ਕੁਲਦੀਪ ਨੇ ਦੱਸਿਆ ਕਿ ਲਹਿਰ ਚੂੜਾ ਇਲਾਕੇ ਦੇ ਗੁੜਾ ਪਿੰਡ ਨਜ਼ਦੀਕ ਐਤਵਾਰ ਸ਼ਾਮ 2 ਵਜੇ ਤੇਜ਼ ਰਫਤਾਰ ਮੋਟਰਸਾਈਕਲ ਦੀ ਆਪਸ 'ਚ ਟੱਕਰਾ ਗਏ। ਇਸ ਹਾਦਸੇ 'ਚ ਧੀਵਨ ਸਿੰਘ, ਨੰਦਕਿਸ਼ੋਰ, ਬ੍ਰਿਜੇਸ਼ ਅਤੇ ਲਾਲਾ ਰਾਮ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਸਾਰਿਆਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਸੀ। ਇਸ ਹਾਦਸੇ 'ਚ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਈ ਹਨੀਪ੍ਰੀਤ, ਅਗਲੀ ਸੁਣਵਾਈ 17 ਨਵੰਬਰ ਨੂੰ
NEXT STORY