ਪੰਚਕੂਲਾ — ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰਤੀ ਅੱਜ ਕੋਰਟ 'ਚ ਪੇਸ਼ ਹੋਈ। ਹਨੀਪ੍ਰੀਤ ਪੰਚਕੂਲਾ ਜ਼ਿਲਾ ਅਦਾਲਤ 'ਚ ਅੰਬਾਲਾ ਜੇਲ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ 17 ਨਵੰਬਰ ਦੀ ਅਗਲੀ ਤਾਰੀਖ ਮੁਕਰਰ ਕੀਤੀ ਹੈ। ਹਨੀਪ੍ਰੀਤ ਨੂੰ ਰਿਮਾਂਡ ਦੇ ਬਾਅਦ 14 ਦਿਨਾਂ ਨਿਆਇਕ ਹਿਰਾਸਤ ਲਈ ਭੇਜਿਆ ਗਿਆ ਸੀ।
ਸੂਤਰਾਂ ਅਨੁਸਾਰ ਰਾਮ ਰਹੀਮ ਅਤੇ ਹਨੀਪ੍ਰੀਤ ਜੇਲ 'ਚ ਰਹਿੰਦੇ ਹੋਏ ਇਕ ਦੂਸਰੇ ਦੇ ਸੰਪਰਕ 'ਚ ਹਨ ਅਤੇ ਜੇਲ 'ਚ ਰਹਿੰਦੇ ਹੋਏ ਆਪਣੇ ਅਤੇ ਹਨੀਪ੍ਰੀਤ ਦੇ ਰਿਹਾਅ ਹੋਣ ਦਾ ਪਲਾਨ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ 'ਤੇ ਡੇਰਾ ਮੁਖੀ ਨੂੰ ਪੰਚਕੂਲਾ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਭੜਕਾਉਣ ਦੇ ਦੋਸ਼ ਦੇ ਨਾਲ-ਨਾਲ ਦੇਸ਼ਧ੍ਰੋਹ ਦਾ ਵੀ ਮਾਮਲਾ ਦਰਜ ਹੈ। ਬੀਤੀ 13 ਅਕਤੂਬਰ ਤੋਂ ਰਾਮ ਰਹੀਮ ਦੀ ਹਨੀਪ੍ਰੀਤ ਅੰਬਾਲਾ ਜੇਲ 'ਚ ਬੰਦ ਹੈ। ਹਾਲਾਂਕਿ ਹਨੀਪ੍ਰੀਤ ਦੀ ਪੰਚਕੂਲਾ ਕੋਰਟ 'ਚ ਬੀਤੀ 25 ਅਕਤੂਬਰ ਨੂੰ ਪੇਸ਼ੀ ਹੋਣੀ ਸੀ ਪਰ ਕੋਰਟ 'ਚ ਛੁੱਟੀ ਹੋਣ ਕਾਰਨ ਪੇਸ਼ੀ ਦੀ ਤਾਰੀਖ ਵਧਾ ਕੇ 6 ਨਵੰਬਰ ਕਰ ਦਿੱਤੀ ਗਈ ਸੀ।
ਜੇਲ ਤੋਂ ਬਾਹਰ ਆਉਣ ਦੀ ਯੋਜਨਾ ਬਣਾ ਰਿਹਾ ਹੈ ਰਾਮ ਰਹੀਮ
ਰਾਮ ਰਹੀਮ ਜੇਲ ਦੀ ਜ਼ਿੰਦਗੀ ਤੋਂ ਪਰੇਸ਼ਾਨ ਅਤੇ ਉਦਾਸ ਹੋ ਗਿਆ ਹੈ ਇਸ ਲਈ ਉਹ ਜੇਲ ਚੋਂ ਬਾਹਰ ਆਉਣ ਲਈ ਪਲਾਨ ਬਣਾ ਰਿਹਾ ਹੈ। ਇਸ ਪਲਾਨਿੰਗ 'ਚ ਉਹ ਇਕੱਲਾ ਨਹੀਂ ਹਨੀਪ੍ਰੀਤ ਵੀ ਉਸ ਦਾ ਪੂਰਾ ਸਾਥ ਦੇ ਰਹੀ ਹੈ। ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਮਿਲਣ ਵਾਲੇ ਉਹ ਲੋਕ ਹਨ ਜੋ ਦੋਵਾਂ ਦੇ ਸੁਨੇਹੇ ਇਕ ਦੂਸਰੇ ਨੂੰ ਪਹੁੰਚਾਉਂਦੇ ਹਨ। ਰਾਮ ਰਹੀਮ ਅਤੇ ਹਨੀਪ੍ਰੀਤ ਵਿਚਕਾਰ ਮੁਲਾਕਾਤੀਆਂ ਦੇ ਜ਼ਰੀਏ ਗੱਲਬਾਤ ਹੋ ਰਹੀ ਹੈ।
ਰਾਮ ਰਹੀਮ ਨੂੰ ਚਿੰਤਾ ਹੈ ਆਪਣੀ ਜਾਇਦਾਦ ਦੀ
ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਆਪਣੀ ਅਥਾਹ ਜਾਇਦਾਦ ਦਾ ਫਿਕਰ ਹੈ। ਇਸ ਦੇ ਨਾਲ ਹੀ ਗੱਦੀ ਨੂੰ ਲੈ ਕੇ ਖੇਮੇਬਾਜ਼ੀ ਤੋਂ ਵੀ ਪਰੇਸ਼ਾਨ ਹੈ। ਰਾਮ ਰਹੀਮ ਦੀ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਪੁਲਸ ਅਤੇ ਆਮਦਨ ਕਰ ਵਿਭਾਗ ਡੇਰੇ ਦੀ ਜਾਇਦਾਦ ਖੰਗਾਲ ਰਹੇ ਹਨ। ਸੂਤਰਾਂ ਅਨੁਸਾਰ ਰਾਮ ਰਹੀਮ ਪਲਾਨ ਬਣਾ ਰਿਹਾ ਹੈ ਕਿ ਕਿਸੇ ਤਰ੍ਹਾਂ ਹਨੀਪ੍ਰੀਤ ਰਿਹਾਅ ਹੋ ਜਾਵੇ ਤਾਂ ਜੋ ਉਹ ਡੇਰੇ ਦੀ ਕਮਾਨ ਸੰਭਾਲ ਲਵੇ। ਹਨੀਪ੍ਰੀਤ ਹੀ ਹੈ ਜੋ ਕਿ ਰਾਮ ਰਹੀਮ ਦੇ ਸੰਪਰਕ 'ਚ ਰਹਿਣਾ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਜਾਣਦੀ ਹੈ ਅਤੇ ਆਪਣੇ ਸੰਪਰਕ ਦਾ ਫਾਇਦਾ ਚੁੱਕ ਕੇ ਡੇਰੇ ਦੀ ਜਾਇਦਾਦ ਨੂੰ ਬਚਾ ਸਕਦੀ ਹੈ।
ਗੁਰਦੁਆਰਾ ਸ੍ਰੀ ਡਾਂਗਮਾਰ ਸਾਹਿਬ ਦੇ ਮੁੱਦੇ 'ਤੇ ਸਿੱਖ ਜੱਥੇਬੰਦੀਆਂ ਵਲੋਂ ਪਟਿਆਲਾ 'ਚ ਪ੍ਰਦਰਸ਼ਨ
NEXT STORY