ਨੈਸ਼ਨਲ ਡੈਸਕ : ਇਸ ਵਾਰ ਸਤੰਬਰ ਦੇ ਮਹੀਨੇ ਵਿੱਚ ਹੀ ਦਿੱਲੀ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਇਸ ਵਾਰ ਦਿੱਲੀ ਵਿੱਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ। ਦਿੱਲੀ-ਐੱਨਸੀਆਰ ਵਿੱਚ 1 ਅਗਸਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਕੱਲ੍ਹ ਸਵੇਰੇ ਹੋਈ ਚੰਗੀ ਬਾਰਿਸ਼ ਕਾਰਨ ਦਿੱਲੀ ਦਾ ਸਤੰਬਰ ਮਹੀਨੇ ਦਾ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਘੱਟ ਹੈ। ਦਿੱਲੀ 'ਚ ਅੱਜ ਸਵੇਰੇ ਹਲਕੇ ਬੱਦਲ ਛਾਏ ਰਹੇ, ਜਿਸ ਨਾਲ ਸ਼ਾਮ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜੋ ਤੂਫਾਨ ਯਾਗੀ ਦਾ ਪ੍ਰਭਾਵ ਹੈ।
ਇਹ ਵੀ ਪੜ੍ਹੋ - Online ਗੇਮ 'ਚ ਗਵਾ 'ਤੇ 96 ਲੱਖ, ਹੁਣ ਪਰਿਵਾਰ ਨੇ ਵੀ ਮੋੜ ਲਿਆ ਮੂੰਹ, ਨੌਜਵਾਨ ਨੇ ਰੋ-ਰੋ ਦੱਸੀ ਹੱਡੀ ਬੀਤੀ
ਇਸ ਨਾਲ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਵੀਰਵਾਰ ਦੀ ਸਵੇਰ ਸਤੰਬਰ ਦੌਰਾਨ ਘੱਟੋ-ਘੱਟ 15 ਸਾਲਾਂ ਦੀ ਸਭ ਤੋਂ ਠੰਡੀ ਸਵੇਰ ਰਹੀ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਦੇਸ਼ ਭਰ ਵਿੱਚ ਮਾਨਸੂਨ 'ਤੇ ਬਰੇਕ ਲੱਗ ਜਾਵੇਗੀ। ਅਗਲੇ 4-5 ਦਿਨਾਂ ਵਿੱਚ ਕਿਸੇ ਵੀ ਰਾਜ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ 20 ਅਤੇ 21 ਸਤੰਬਰ ਨੂੰ ਅੰਡੇਮਾਨ ਅਤੇ ਨਿਕੋਬਾਰ ਵਿੱਚ ਭਾਰੀ ਮੀਂਹ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 22 ਸਤੰਬਰ ਨੂੰ ਉੱਤਰ-ਪੂਰਬੀ ਭਾਰਤ ਅਤੇ ਉੜੀਸਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 23 ਸਤੰਬਰ ਤੋਂ ਮੌਸਮ ਫਿਰ ਖ਼ਰਾਬ ਹੋਣ ਦੀ ਸੰਭਾਵਨਾ ਹੈ ਅਤੇ ਉੱਤਰ-ਪੂਰਬ, ਮੱਧ ਅਤੇ ਉੱਤਰੀ ਭਾਰਤ 'ਚ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਵੋਟ ਪਾਉਣ ਲਈ ਮਿਲੇਗੀ ਵਿਸ਼ੇਸ਼ ਛੁੱਟੀ
ਚੱਕਰਵਾਤੀ ਤੂਫ਼ਾਨ ਯਾਗੀ ਕਾਰਨ ਇਸ ਵਾਰ ਮਾਨਸੂਨ ਦੇ ਸਤੰਬਰ ਵਿਚ ਭਾਰੀ ਮੀਂਹ ਪਿਆ। ਅੱਜ 15 ਤੋਂ ਵੱਧ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਠੰਡ ਵੀ ਵਧਣ ਲੱਗੀ ਹੈ। ਮੌਸਮ ਵਿਭਾਗ ਨੇ 21 ਸਤੰਬਰ ਨੂੰ ਵੀ ਕਿਸੇ ਵੀ ਸੂਬੇ ਵਿੱਚ ਭਾਰੀ ਜਾਂ ਬਹੁਤ ਜ਼ਿਆਦਾ ਮੀਂਹ ਪੈਣ ਦਾ ਅਲਰਟ ਜਾਰੀ ਨਹੀਂ ਕੀਤਾ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕੁਝ ਥਾਵਾਂ 'ਤੇ ਬੱਦਲ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅੱਜ ਸਵੇਰੇ ਵੀ ਦਿੱਲੀ ਵਿੱਚ ਬੱਦਲ ਛਾਏ ਰਹੇ। ਸ਼ਾਮ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਇਹ ਵੀ ਤੂਫਾਨ ਯਾਗੀ ਦਾ ਪ੍ਰਭਾਵ ਹੈ।
ਇਹ ਵੀ ਪੜ੍ਹੋ - 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਤਿੰਨ ਮੈਂਬਰ ਗ੍ਰਿਫ਼ਤਾਰ, ਹਥਿਆਰ ਬਰਾਮਦ
NEXT STORY