ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਲੱਖਾਂ ਲੋਕਾਂ ਨੂੰ ਆਪਣੇ ਘਰ ਪਹੁੰਚਾਉਣ ਵਾਲੇ ਅਦਾਕਾਰ ਸੋਨੂੰ ਸੂਦ ਲਗਾਤਾਰ ਆਪਣੇ ਫੈਂਸ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਇੱਕ ਮਾਉਂਟੇਨਰ ਨੇ ਕਿਲਿਮੰਜਾਰੋ ਪਹਾੜ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਸੋਨੂੰ ਸੂਦ ਨੂੰ ਜਿੱਤ ਸਮਰਪਿਤ ਕੀਤੀ ਹੈ। ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ - ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ- ਦੁਨੀਆ ਸਾਨੂੰ ਮਾਨਤਾ ਦੇਵੇ, ਕਿਸੇ ਵੀ ਵਿਦੇਸ਼ੀ ਦੂਤਘਰ ਨੂੰ ਖ਼ਤਰਾ ਨਹੀਂ
ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਮਾਉਂਟੇਨਰ ਅਤੇ ਸਾਈਕਲ ਚਾਲਕ ਉਮਾ ਸਿੰਘ ਨੇ ਇਹ ਕਾਰਨਾਮਾ ਕਰ ਵਿਖਾਇਆ ਹੈ। ਉਨ੍ਹਾਂ ਨੇ ਤਨਜ਼ਾਨੀਆ ਵਿੱਚ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ, ਮਾਉਂਟ ਕਿਲਿਮੰਜਾਰੋ ਦੀ ਚੋਟੀ 'ਤੇ ਚੜ੍ਹਾਈ ਕੀਤੀ ਅਤੇ ਆਪਣੀ ਇਸ ਉਪਲਬਧੀ ਨੂੰ ਸੋਨੂੰ ਸੂਦ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਕੀਤੇ ਗਏ ਇਸ ਕੰਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਮਾ ਸਿੰਘ ਨੇ ਦੱਸਿਆ ਸੀ ਕਿ ਉਹ 15 ਅਗਸਤ ਨੂੰ ਅਫਰੀਕਾ ਮਹਾਂਦੀਪ ਦੇ ਸਭ ਤੋਂ ਉੱਚੇ ਪਹਾੜ ਮਾਉਂਟ ਕਿਲਿਮੰਜਾਰੋ ਦੀ ਚੋਟੀ 'ਤੇ ਸਾਈਕਲ ਰਾਹੀਂ ਪੁੱਜੇ ਸਨ। ਉਥੇ ਹੀ ਉਹ ਉਸ ਸ਼ਖਸ ਨੂੰ ਸਲਾਮ ਕਰਨਾ ਚਾਹੁੰਦੇ ਸਨ ਜੋ ਪਹਿਲਾਂ ਤੋਂ ਹੀ ਉੱਚਾਈਆਂ 'ਤੇ ਹਨ। ਉਨ੍ਹਾਂ ਨੇ ਸੋਨੂੰ ਸੂਦ ਨੂੰ ਅਸਲੀ ਸੂਪਰ ਹੀਰੋ ਦੱਸਦੇ ਹੋਏ ਆਪਣੀ ਜਿੱਤ ਨੂੰ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕਸ਼ਮੀਰ 'ਚ ਇੱਕ ਹੋਰ BJP ਨੇਤਾ ਦਾ ਕਤਲ, ਉਮਰ ਅਬਦੁੱਲਾ ਬੋਲੇ- ਡਰਾਉਣੀ ਖ਼ਬਰ
NEXT STORY