ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਕੁਲਗਾਮ ਇਲਾਕੇ ਵਿੱਚ ਅੱਤਵਾਦੀਆਂ ਨੇ ਇੱਕ ਬੀਜੇਪੀ ਨੇਤਾ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਹੈ, ਜਿਸ ਦੇ ਤਨੀਜੇ ਵਿੱਚ ਬੀਜੇਪੀ ਨੇਤਾ ਦੀ ਮੌਤ ਹੋ ਗਈ ਹੈ। ਇਸ ਦੀ ਪਛਾਣ ਹੋਮਸ਼ਾਲੀਬਾਗ ਚੋਣ ਖੇਤਰ ਦੇ ਬੀਜੇਪੀ ਸਦਰ ਜਾਵੇਦ ਅਹਿਮਦ ਡਾਰ ਦੇ ਤੌਰ 'ਤੇ ਕੀਤੀ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਸ਼ਾਮ ਕਰੀਬ ਸਾਢੇ 4 ਵਜੇ ਦੱਖਣੀ ਕਸ਼ਮੀਰ ਦੇ ਬਰਜਲੂ ਜਾਗੀਰ ਇਲਾਕੇ ਵਿੱਚ ਭਾਜਪਾ ਕਰਮਚਾਰੀ ਜਾਵੇਦ ਅਹਿਮਦਡਾਰ ਨੂੰ ਉਨ੍ਹਾਂ ਦੇ ਘਰ ਦੇ ਨਜਦੀਕ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਟੀ.ਆਰ.ਐੱਫ. ਨੇ ਇਸ ਕਤਲ ਦੀ ਜ਼ਿੰਮੇਦਾਰੀ ਲਈ ਹੈ।
ਇਹ ਵੀ ਪੜ੍ਹੋ - ਅਫਗਾਨਿਸਤਾਨ ਮੁੱਦੇ 'ਤੇ PM ਰਿਹਾਇਸ਼ 'ਤੇ ਅਹਿਮ ਬੈਠਕ, NSA ਡੋਭਾਲ ਵੀ ਮੌਜੂਦ
ਅੱਤਵਾਦੀ ਨੇ ਜਾਵੇਦ ਅਹਿਮਦ ਡਾਰ ਨੂੰ ਬੁਰੀ ਤਰ੍ਹਾਂ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਵਿੱਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ, ਹਮਲੇ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੈਸ਼ਨਲ ਕਾਨਫਰੰਸ ਦੇ ਸਦਰ ਉਮਰ ਅਬਦੁੱਲਾ ਨੇ ਘਟਨਾ ਦੀ ਨਿੰਦਿਆ ਕੀਤੀ ਹੈ। ਉਮਰ ਅਬਦੁੱਲਾ ਨੇ ਟਵੀਟ ਕਰ ਕਿਹਾ ਕੁਲਗਾਮ ਤੋਂ ਬੁਰੀ ਖ਼ਬਰ, ਜਾਵੇਦ ਅਹਿਮ ਦਾ ਕਤਲ ਕਰ ਦਿੱਤਾ ਗਿਆ ਹੈ। ਮੈਂ ਇਸ ਅੱਤਵਾਦੀ ਹਮਲੇ ਦੀ ਨਿਡਰਤਾ ਨਾਲ ਨਿੰਦਿਆ ਕਰਦਾ ਹਾਂ ਅਤੇ ਜਾਵੇਦ ਦੇ ਪਰਿਵਾਰ ਅਤੇ ਸਾਥੀਆਂ ਦੇ ਪ੍ਰਤੀ ਆਪਣੀ ਤਾਜ਼ੀਅਤ ਦਾ ਇਜ਼ਹਾਰ ਕਰਦਾ ਹਾਂ। ਅੱਲ੍ਹਾ ਉਨ੍ਹਾਂ ਨੂੰ ਜੰਨਤ ਵਿੱਚ ਜਗ੍ਹਾ ਦੇਵੇ!
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਫਗਾਨਿਸਤਾਨ ਮੁੱਦੇ 'ਤੇ PM ਰਿਹਾਇਸ਼ 'ਤੇ ਅਹਿਮ ਬੈਠਕ, NSA ਡੋਭਾਲ ਵੀ ਮੌਜੂਦ
NEXT STORY