ਭੋਪਾਲ - ਕੋਰੋਨਾ ਮਾਮਲਿਆਂ ਵਿੱਚ ਆ ਰਹੀ ਕਮੀ ਵਿੱਚ ਮੱਧ ਪ੍ਰਦੇਸ਼ ਵਿੱਚ 01 ਜੂਨ ਤੋਂ ਖੁੱਲ੍ਹਣ ਜਾ ਰਹੇ ਕੋਰੋਨਾ ਕਰਫਿਊ ਦੌਰਾਨ ਕਿਹੜੀਆਂ ਪਾਬੰਦੀਆਂ ਰਹਿਣਗੀਆਂ ਅਤੇ ਕਿਹੜੇ ਕੰਮ ਧੰਦੇ ਸ਼ੁਰੂ ਕੀਤ ਜਾ ਸਕਣਗੇ, ਇਸ ਸਿਲਸਿਲੇ ਵਿੱਚ ਅੱਜ ਵੀਰਵਾਰ ਨੂੰ ਮੰਤਰੀ ਸਮੂਹ ਦੀ ਬੈਠਕ ਹੋਈ ਹੈ ਜਿਸ ਵਿੱਚ ਕਈ ਅਹਿਮ ਫੈਸਲੇ ਲਈ ਗਏ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਹੀ ਐਲਾਨ ਕੀਤਾ ਸੀ ਕਿ 01 ਜੂਨ ਤੋਂ ਅਨਲੌਕ ਦੀ ਸ਼ੁਰੂਆਤ ਹੋਵੇਗੀ।
ਮੰਤਰੀ ਸਮੂਹ ਦੀ ਬੈਠਕ ਵਿੱਚ ਤੈਅ ਕੀਤਾ ਗਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ 50 ਫੀਸਦੀ ਹਾਜ਼ਰੀ ਹੋ ਸਕੇਗੀ। ਇਸ ਤੋਂ ਇਲਾਵਾ ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮ 'ਤੇ ਰੋਕ ਰਹੇਗੀ। ਹਾਲਾਂਕਿ ਇੱਕ ਸਮੇਂ ਵਿੱਚ ਇੱਕ ਪੁਜਾਰੀ ਅਤੇ 2 ਸ਼ਰਧਾਲੂ ਮੰਦਿਰ ਵਿੱਚ ਦਰਸ਼ਨ ਕਰ ਸਕਣਗੇ।
ਬੈਠਕ ਵਿੱਚ ਤੈਅ ਕੀਤਾ ਗਿਆ ਕਿ ਫਿਲਹਾਲ ਮਾਲ ਅਤੇ ਸਿਨੇਮਾ ਘਰ ਬੰਦ ਰਹਿਣਗੇl ਉਥੇ ਹੀ ਨਿਰਮਾਣ ਕਾਰਜ ਅਤੇ ਸਰਵਿਸ ਪ੍ਰੋਵਾਈਡਰ ਸਬੰਧੀ ਗਤੀਵਿਧੀਆਂ ਚਾਲੂ ਰੱਖਣ 'ਤੇ ਸਹਿਮਤੀ ਰਹੇਗੀ। ਹਵਾਈ ਯਾਤਰਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਰਜਿਸਟਰੀਕਰਣ ਅਤੇ ਖੇਤੀ ਨਾਲ ਜੁੜੇ ਦਫ਼ਤਰ ਖੁੱਲ੍ਹੇ ਰਹਿਣਗੇ। ਮੰਤਰੀ ਸਮੂਹ ਦੀ ਬੈਠਕ ਵਿੱਚ ਵਿਆਹ ਸਮਾਗਮਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਤੈਅ ਕੀਤਾ ਗਿਆ ਹੈ ਕਿ ਕਿਸੇ ਵੀ ਵਿਆਹ ਸਮਾਗਮ ਵਿੱਚ ਲਾੜਾ-ਲਾੜੀ ਦੋਨਾਂ ਧਿਰਾਂ ਵਲੋਂ 20-20 ਲੋਕ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਅੰਤਿਮ ਸੰਸਕਾਰ ਵਿੱਚ 20-20 ਲੋਕ ਸ਼ਾਮਲ ਹੋ ਸਕਣਗੇ।
01 ਜੂਨ ਤੋਂ ਅਨਲੌਕ ਦੀ ਸ਼ੁਰੂਆਤ: CM ਸ਼ਿਵਰਾਜ
ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਸ਼ਾਮ ਨੂੰ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਸੀ ਕਿ ਕੁੱਝ ਪਾਬੰਦੀਆਂ ਦੇ ਨਾਲ ਰਾਜ ਵਿੱਚ 01 ਜੂਨ ਤੋਂ ਅਨਲੌਕ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਾਲਾਂਕਿ ਸੀ.ਐੱਮ. ਨੇ ਭੋਪਾਲ ਅਤੇ ਇੰਦੌਰ ਵਿੱਚ ਇਨਫੈਕਸ਼ਨ ਦਰ ਨੂੰ ਲੈ ਕੇ ਚਿੰਤਾ ਜਤਾਈ ਹੈ।
ਮੁੱਖ ਮੰਤਰੀ ਸ਼ਿਵਰਾਜ ਨੇ ਦੱਸਿਆ ਸੀ ਕਿ ਕੋਰੋਨਾ ਕਰਫਿਊ ਲਾਗੂ ਕਰਣ ਕਾਰਨ ਇਨਫੈਕਸ਼ਨ ਦੀ ਦਰ ਵਿੱਚ ਕਮੀ ਆਈ ਹੈ। ਪਾਜ਼ੇਟਿਵਿਟੀ ਰੇਟ ਘੱਟ ਕੇ 3.1 ਫ਼ੀਸਦੀ ਰਹਿ ਗਈ ਹੈ। ਰਿਕਵਰੀ ਰੇਟ 93.39 ਫ਼ੀਸਦੀ ਹੈ ਪਰ ਸਾਵਧਾਨੀ ਵੀ ਜ਼ਰੂਰੀ ਹੈ। ਸੰਕਟ ਅਜੇ ਟਲਿਆ ਨਹੀਂ ਹੈ। ਖ਼ਤਰਾ ਅਜੇ ਬਾਕੀ ਹੈ, ਵਾਇਰਸ ਸਾਡੇ ਵਿੱਚ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲਾਪਰਵਾਹੀ ਦੀ ਹੱਦ: ਯੂ.ਪੀ. 'ਚ ਕੋਰੋਨਾ ਮਰੀਜ਼ਾਂ ਨੂੰ ਵੰਡੀ ਗਈ ਐਕਸਪਾਇਰ ਦਵਾਈ, ਕਾਰਨ ਦੱਸੋ ਨੋਟਿਸ ਜਾਰੀ
NEXT STORY