ਸ਼ਯੋਪੁਰ— ਮੱਧ ਪ੍ਰਦੇਸ਼ ਹਾਈ ਸੈਕੰਡਰੀ ਸਕੂਲ ਸਿੱਖਿਆ ਬੋਰਡ (ਐੱਮ. ਪੀ. ਬੋਰਡ) ਵਲੋਂ ਸੋਮਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਨਤੀਜੇ ਆਉਣ ਤੋਂ ਬਾਅਦ ਟਾਪਰ ਮਧੂ ਆਰੀਆ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਬਣ ਗਈ ਹੈ। ਉਹ ਪ੍ਰਦੇਸ਼ 'ਚੋਂ ਤੀਜੇ ਸਥਾਨ 'ਤੇ ਆਈ ਹੈ। ਮਧੂ ਨੇ 97 ਫੀਸਦੀ ਅੰਕ ਹਾਸਲ ਕੀਤੇ ਹਨ। ਉਸ ਦੇ ਪਿਤਾ ਫੁੱਟਪਾਥ 'ਤੇ ਚੱਪਲਾਂ-ਬੂਟ ਦੀ ਦੁਕਾਨ ਲਾਉਂਦੇ ਹਨ। ਜਦੋਂ ਪਤਾ ਲੱਗਾ ਕਿ ਧੀ ਮਧੂ ਪ੍ਰਦੇਸ਼ 'ਚ ਥਰਡ ਟਾਪਰ ਬਣੀ ਹੈ ਤਾਂ ਲੋਕ ਸੜਕ ਕਿਨਾਰੇ ਹੀ ਵਧਾਈ ਦੇ ਲੱਗ ਪਏ।
ਘਰ 'ਚ ਤਾਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮਧੂ ਆਰੀਆ ਨੇ ਕਿਹਾ ਕਿ ਉਹ ਅੱਗੇ ਚੱਲ ਕੇ ਡਾਕਟਰ ਬਣਨਾ ਚਾਹੁੰਦੀ ਹੈ। ਮਧੂ ਨੇ ਜੀਵ ਵਿਗਿਆਨ ਸਮੂਹ ਵਿਚ 500 'ਚੋਂ 485 ਅੰਕ (97 ਫੀਸਦੀ) ਹਾਸਲ ਕਰ ਕੇ ਪ੍ਰਦੇਸ਼ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਮਧੂ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦੀ ਹੈ। ਉਹ ਰੋਜ਼ਾਨ 8-10 ਘੰਟਿਆਂ ਤੱਕ ਪੜ੍ਹਾਈ ਕਰਦੀ ਸੀ। ਧੀ ਦੀ ਪੜ੍ਹਾਈ ਵਿਚ ਅੱਗੇ ਕੋਈ ਰੁਕਾਵਟ ਪੈਦਾ ਨਾ ਹੋਵੇ, ਇਸ ਲਈ ਪਿਤਾ ਹੁਣੇ ਤੋਂ ਮਦਦ ਦੀ ਮੰਗ ਕਰ ਰਹੇ ਹਨ। ਮਧੂ ਕਨ੍ਹਈਆ ਸ਼ਯੋਪੁਰ ਦੇ ਗਾਂਧੀਨਗਰ ਮੁਹੱਲੇ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਮਧੂ ਦੀ ਮਾਂ ਆਪਣੀ ਧੀ ਦੀ ਇਸ ਸਫਲਤਾ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦਰਮਿਆਨ ਮਧੂ ਨੂੰ ਪੜ੍ਹਾਈ ਦੇ ਹਰ ਸਾਧਨ ਦਿੱਤੇ, ਉਸ ਨੇ ਵੀ ਬਹੁਤ ਮਿਹਨਤ ਕੀਤੀ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮਧੂ ਨੇ ਕਿਹਾ ਕਿ ਉਸ ਨੇ ਬਹੁਤ ਮਿਹਨਤ ਕੀਤੀ। ਉਹ ਰੋਜ਼ਾਨਾ ਸਵੇਰੇ 4 ਵਜੇ ਉਠ ਜਾਂਦੀ ਸੀ ਅਤੇ ਕਰੀਬ 8 ਤੋਂ 10 ਘੰਟੇ ਪੜ੍ਹਾਈ ਕਰਦੀ ਸੀ। ਉਸ ਨੇ ਕਿਹਾ ਕਿ ਮੈਂ ਡਾਕਟਰ ਬਣਨ ਦੀ ਤਿਆਰੀ 'ਚ ਜੁੱਟੀ ਹੋਈ ਹਾਂ। ਇਸ ਨਤੀਜੇ ਤੋਂ ਮੈਂ ਅਤੇ ਮੇਰੇ ਮਾਪੇ ਬਹੁਤ ਖੁਸ਼ ਹਨ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਗੇ ਦੀ ਪੜ੍ਹਾਈ 'ਚ ਉਸ ਦੀ ਮਦਦ ਕੀਤੀ ਜਾਵੇ, ਕਿਉਂਕਿ ਉਸ ਦੇ ਪਿਤਾ ਇੰਨੇ ਸਮਰੱਥ ਨਹੀਂ ਹਨ ਕਿ ਖਰਚ ਚੁੱਕ ਸਕਣ।
ਆਗਰਾ 'ਚ ਦਲਿਤ ਜਨਾਨੀ ਦੀ ਲਾਸ਼ ਚਿਖ਼ਾ ਤੋਂ ਹਟਵਾਉਣ ਦੀ ਘਟਨਾ: ਮਾਇਆਵਤੀ ਨੇ ਕੀਤੀ ਜਾਂਚ ਦੀ ਮੰਗ
NEXT STORY