ਗਾਜ਼ੀਪੁਰ- ਗਾਜ਼ੀਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਨੇ ਮਹਾਕੁੰਭ ਇਸ਼ਨਾਨ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ ਕੁੰਭ ਵਿਚ ਇਸ਼ਨਾਨ ਕਰਨ ਦੀ ਦੌੜ ਲੱਗੀ ਹੋਈ ਹੈ। ਲੋਕਾਂ ਦਾ ਮੰਨਣਾ ਹੈ ਕਿ ਮਹਾਕੁੰਭ ਇਸ਼ਨਾਨ ਨਾਲ ਉਨ੍ਹਾਂ ਨੂੰ ਬੈਕੁੰਠ ਮਿਲੇਗਾ। ਇੰਝ ਤਾਂ ਸਵਰਗ ਹਾਊਸਫੁਲ ਹੋ ਜਾਵੇਗਾ ਅਤੇ ਨਰਕ ਬਿਲਕੁਲ ਖਾਲੀ ਹੋ ਜਾਵੇਗਾ।
ਸ਼ਾਦੀਆਬਾਦ ਥਾਣਾ ਖੇਤਰ ’ਚ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੈਅੰਤੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਮਹਾਕੁੰਭ ’ਚ ਇਸ਼ਨਾਨ ਕਰਨ ਲਈ ਲੋਕਾਂ ’ਚ ਦੌੜ ਲੱਗੀ ਹੋਈ ਹੈ। ਮਹਾਕੁੰਭ ਕਾਰਨ ਸੜਕਾਂ ’ਤੇ ਨਿਕਲਣਾ ਮੁਸ਼ਕਲ ਹੋ ਗਿਆ ਹੈ। ਟਰੇਨਾਂ ’ਚ ਨੌਜਵਾਨਾਂ ਵੱਲੋਂ ਖਿੜਕੀਆਂ ਦੇ ਸ਼ੀਸ਼ੇ ਤੋੜੇ ਜਾ ਰਹੇ ਹਨ ਅਤੇ ਪੁਲਸ ਬੇਵੱਸ ਨਜ਼ਰ ਆ ਰਹੀ ਹੈ। ਇਸ ਦੌਰਾਨ ਸੰਸਦ ਮੈਂਬਰ ਨੇ ਮੌਨੀ ਮੱਸਿਆ ’ਤੇ ਮਚੀ ਭਾਜੜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕ ਮਿੱਧ ਕੇ ਮਾਰੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਪੂਰਵਾਂਚਲ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਨੇ 2 ਕੁ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਵਿਵਾਦਪੂਰਨ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮਹਾਕੁੰਭ ’ਚ ਪੂਰੀ ਇਕ ਮਾਲ ਗੱਡੀ ਗਾਂਜੇ ਦੀ ਖਪਤ ਹੋ ਜਾਵੇਗੀ। ਸਾਧੂ-ਸੰਤ ਸਿਰਫ ਗਾਂਜਾ ਪੀਂਦੇ ਹਨ। ਉਨ੍ਹਾਂ ਦੇ ਇਸ ਵਿਵਾਦਪੂਰਨ ਬਿਆਨ ਤੋਂ ਬਾਅਦ ਗਾਜ਼ੀਪੁਰ ਪੁਲਸ ਵੱਲੋਂ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਹੈ।
ਪਤੀ ਦੀ ਘਿਨੌਣੀ ਕਰਤੂਤ! ਬੈੱਡਰੂਮ 'ਚ ਲਾਇਆ ਕੈਮਰਾ, ਬਣਾਏ ਗੈਰ-ਕੁਦਰਤੀ ਸਬੰਧ ਤੇ ਫਿਰ...
NEXT STORY