ਨਵੀਂ ਦਿੱਲੀ (ਭਾਸ਼ਾ) - ਬਿਹਾਰ ਦੇ ਮੁਜ਼ੱਫਰਪੁਰ ਤੋਂ ਲੋਕ ਸਭਾ ਮੈਂਬਰ ਅਜੈ ਨਿਸ਼ਾਦ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਸੀ। ਪਾਰਟੀ ਨੇ ਉਨ੍ਹਾਂ ਦੀ ਥਾਂ 'ਤੇ ਮੁਜ਼ੱਫਰਪੁਰ ਤੋਂ ਰਾਜਭੂਸ਼ਣ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ : ਨਵੀਂ ਟੈਕਸ ਪ੍ਰਣਾਲੀ ਬਾਰੇ ਅਫਵਾਹਾਂ ਤੋਂ ਸਾਵਧਾਨ! ਵਿੱਤ ਮੰਤਰਾਲੇ ਨੇ ਜਾਰੀ ਕੀਤਾ ਸਪੱਸ਼ਟੀਕਰਨ
ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ, ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਅਤੇ ਸੂਬਾ ਇੰਚਾਰਜ ਮੋਹਨ ਪ੍ਰਕਾਸ਼ ਨੇ ਨਿਸ਼ਾਦ ਦਾ ਪਾਰਟੀ 'ਚ ਸਵਾਗਤ ਕੀਤਾ। ਸਾਬਕਾ ਕੇਂਦਰੀ ਮੰਤਰੀ ਜੈਨਰਾਇਣ ਨਿਸ਼ਾਦ ਦੇ ਬੇਟੇ ਅਜੈ ਨਿਸ਼ਾਦ ਨੇ ਕਿਹਾ, ''ਮੈਨੂੰ ਕਿਸੇ ਦੀ ਹਉਮੈ ਨੂੰ ਤੋੜਨਾ ਹੈ ਅਤੇ ਆਪਣਾ ਗੁਆਚਿਆ ਸਨਮਾਨ ਦੁਬਾਰਾ ਹਾਸਲ ਕਰਨਾ ਹੈ।'' ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਮੁਜ਼ੱਫਰਪੁਰ ਤੋਂ ਨਿਸ਼ਾਦ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਜੇਲ੍ਹ 'ਚ ਇਹ 3 ਕਿਤਾਬਾਂ ਮੰਗਵਾਉਣ ਦੀ ਕੀਤੀ ਬੇਨਤੀ, ਜਾਣੋ ਕੀ ਹੋਵੇਗੀ ਰੋਜ਼ਾਨਾ ਦੀ ਰੁਟੀਨ
ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਨਿਸ਼ਾਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਕੇ ਭਾਜਪਾ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਅਖਿਲੇਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਨਿਸ਼ਾਦ ਦੇ ਕਾਂਗਰਸ 'ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮੁਜ਼ੱਫਰਪੁਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅਤਿ ਪੱਛੜੀਆਂ ਸ਼੍ਰੇਣੀਆਂ (ਈਬੀਸੀ) ਵੋਟਰਾਂ ਦਾ ਸਮਰਥਨ ਮਿਲੇਗਾ ਅਤੇ ਸੰਗਠਨ ਵੀ ਮਜ਼ਬੂਤ ਹੋਵੇਗਾ। ਨਿਸ਼ਾਦ ਨੇ ਕਿਹਾ ਕਿ ਉਹ ਸਮਾਜਿਕ ਨਿਆਂ ਪ੍ਰਤੀ ਰਾਹੁਲ ਗਾਂਧੀ ਦੀ ਪਹੁੰਚ ਤੋਂ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ : ਇਨਕਮ ਟੈਕਸ ਨੋਟਿਸ ਮਾਮਲੇ 'ਚ ਕਾਂਗਰਸ ਨੂੰ ਵੱਡੀ 'ਰਾਹਤ', SC ਨੇ ਜਾਰੀ ਕੀਤਾ ਇਹ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਸਤ ਨੂੰ 'ਅਪ੍ਰੈਲ ਫੂਲ' ਬਣਾਉਣ ਦੇ ਚੱਕਰ 'ਚ ਗਈ 18 ਸਾਲਾ ਵਿਦਿਆਰਥੀ ਦੀ ਜਾਨ
NEXT STORY