ਅਲੀਰਾਜਪੁਰ- ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਲੀਰਾਜਪੁਰ ਜ਼ਿਲ੍ਹੇ ’ਚ ਇਕ ਲਾੜੇ ਨੇ ਆਦਿਵਾਸੀ ਰੀਤੀ-ਰਿਵਾਜਾਂ ਨਾਲ ਇਕ ਨਹੀਂ ਦੋ ਨਹੀਂ ਸਗੋਂ ਕਿ 3 ਪ੍ਰੇਮਿਕਾਵਾਂ ਨਾਲ ਸੱਤ ਫੇਰੇ ਲਏ ਹਨ। ਅਜਿਹਾ ਵਿਆਹ ਕਰਵਾਉਣ ਵਾਲੇ ਲਾੜੇ ਦਾ ਨਾਂ ਸਮਰਥ ਮੌਰਿਆ ਹੈ। ਬਸ ਇੰਨਾ ਹੀ ਨਹੀਂ ਉਸ ਨੇ ਇਹ ਵਿਆਹ ਪ੍ਰੇਮਿਕਾਵਾਂ ਤੋਂ ਹੋਏ 6 ਬੱਚਿਆਂ ਦੀ ਮੌਜੂਦਗੀ ’ਚ ਕੀਤਾ।
ਇਹ ਵੀ ਪੜ੍ਹੋ: ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ
ਕੀ ਸੀ 3 ਪ੍ਰੇਮਿਕਾਵਾਂ ਨਾਲ ਵਿਆਹ ਕਰਾਉਣ ਪਿੱਛੇ ਤਰਕ? ਲਾੜੇ ਸਮਰਥ ਮੁਤਾਬਕ ਉਹ 15 ਸਾਲ ਪਹਿਲਾਂ ਗਰੀਬ ਸੀ, ਤਾਂ ਵਿਆਹ ਨਹੀਂ ਕਰ ਸਕੇ, ਇਸ ਲਈ ਹੁਣ ਵਿਆਹ ਕਰਵਾ ਰਹੇ ਹਨ। ਲਾੜੇ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੇ ਬੱਚੇ ਇਸ ਵਿਆਹ ਤੋਂ ਖੁਸ਼ ਹਨ। ਬੀਤੇ 15 ਸਾਲ ਦੌਰਾਨ ਉਨ੍ਹਾਂ ਨੂੰ 3 ਕੁੜੀਆਂ ਨਾਲ ਪਿਆਰ ਹੋਇਆ ਸੀ। ਉਹ ਵਾਰੀ-ਵਾਰੀ ਤਿੰਨਾਂ ਨੂੰ ਦੌੜਾ ਕੇ ਘਰ ਲੈ ਆਏ ਅਤੇ ਤਿੰਨਾਂ ਨੂੰ ਪਤਨੀ ਵਾਂਗ ਰੱਖਿਆ।
ਵਿਆਹ ਦੇ ਕਾਰਡ ’ਚ ਲਿਖਵਾਏ ਪ੍ਰੇਮਿਕਾਵਾਂ ਦੇ ਨਾਂ-
ਸਮਰਥ ਮੁਤਾਬਕ ਵਿਆਹ ਦੇ ਕਾਰਡ ’ਚ ਉਨ੍ਹਾਂ ਦੇ ਨਾਂ ਨਾਲ ਉਸ ਦੀਆਂ ਤਿੰਨੋਂ ਪ੍ਰੇਮਿਕਾਵਾਂ ਦੇ ਨਾਂ ਵੀ ਲਿਖਵਾਇਆ ਗਿਆ ਸੀ। ਇਸ ਦੌਰਾਨ ਸਥਾਨਕ ਲੋਕ ਵੀ ਵਿਆਹ ਸਮਾਰੋਹ ’ਚ ਸ਼ਾਮਲ ਹੋਏ। ਉਨ੍ਹਾਂ ਦੇ ਬੱਚਿਆਂ ਨੇ ਵਿਆਹ ’ਚ ਜੰਮ ਕੇ ਡਾਂਸ ਵੀ ਕੀਤਾ।
ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਜੇਲ੍ਹ ’ਚੋਂ ਆਈ ਚਿੱਠੀ, ਗੁਰੂ ਗੱਦੀ ਨੂੰ ਲੈ ਕੇ ਸੁਣਾਇਆ ਵੱਡਾ ਫ਼ੈਸਲਾ
ਆਦਿਵਾਸੀ ਭਾਈਚਾਰੇ ਨੂੰ ਲਿਵ-ਇਨ ’ਚ ਰਹਿਣ ਦੀ ਛੋਟ- ਆਦਿਵਾਸੀ ਭਿਲਾਲਾ ਭਾਈਚਾਰੇ ’ਚ ਲਿਵ-ਇਨ ’ਚ ਰਹਿਣ ਅਤੇ ਬੱਚੇ ਪੈਦਾ ਕਰਨ ਦੀ ਛੋਟ ਹੈ ਪਰ ਜਦੋਂ ਤੱਕ ਰੀਤੀ-ਰਿਵਾਜਾਂ ਨਾਲ ਵਿਆਹ ਨਹੀਂ ਹੁੰਦਾ, ਉਦੋਂ ਤੱਕ ਅਜਿਹੇ ਲੋਕਾਂ ਨੂੰ ਸਮਾਜ ਦੇ ਸ਼ੁੱਭ ਕੰਮਾਂ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ। ਇਸ ਲਈ 15 ਸਾਲ ਅਤੇ 6 ਬੱਚਿਆਂ ਦੇ ਹੋਣ ਮਗਰੋਂ ਸਮਰਥ ਨੇ ਵਿਆਹ ਰਚਾਇਆ। ਗੌਰਤਲਬ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ-342 ਆਦਿਵਾਸੀ ਰੀਤੀ-ਰਿਵਾਜਾਂ ਅਤੇ ਵਿਸ਼ੇਸ਼ ਸਮਾਜਿਕ ਪਰੰਪਰਾਵਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਬਰਾਤ ’ਚ ਜ਼ਿੰਦਾ ਕੋਬਰਾ ਨਾਲ ‘ਨਾਗਿਨ ਡਾਂਸ’ ਪੈ ਗਿਆ ਮਹਿੰਗਾ, 5 ਲੋਕ ਹਿਰਾਸਤ ’ਚ
ਸਾਈਕਲ 'ਤੇ ਘਰ-ਘਰ ਖਾਣਾ ਪਹੁੰਚਾਉਂਦਾ ਸੀ ਨੌਜਵਾਨ, ਪੁਲਸ ਨੇ ਇਸ ਤਰ੍ਹਾਂ ਕੀਤੀ ਮਦਦ
NEXT STORY