ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਆਨਲਾਈਨ ਫੂਡ ਡਿਲੀਵਰੀ ਕੰਪਨੀ ਦੇ 22 ਸਾਲਾ ਕਰਮੀ ਨੂੰ ਸਾਈਕਲ 'ਤੇ ਘਰ-ਘਰ ਖਾਣਾ ਪਹੁੰਚਾਉਂਦੇ ਦੇਖ ਪੁਲਸ ਨੇ ਉਸ ਦੀ ਆਰਥਿਕ ਮਦਦ ਕਰਦੇ ਹੋਏ ਉਸ ਨੂੰ ਮੋਟਰਸਾਈਕਲ ਦਿਵਾਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਜੇ ਨਗਰ ਪੁਲਸ ਥਾਣੇ ਦੇ ਇੰਚਾਰਜ ਤਹਿਜੀਬ ਕਾਜੀ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ 'ਚ ਰਾਤ ਦੀ ਗਸ਼ਤ ਦੌਰਾਨ ਦੇਖਿਆ ਕਿ ਜੈ ਹਲਦੇ (22) ਤੇਜ਼ ਗਤੀ ਨਾਲ ਸਾਈਕਲ ਚਲਾਉਂਦੇ ਹੋਏ ਭੋਜਨ ਦੇ ਪਾਰਸਲ ਲੈ ਕੇ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ,''ਨੌਜਵਾਨ ਨਾਲ ਗੱਲਬਾਤ 'ਤੇ ਪਤਾ ਲੱਗਾ ਕਿ ਉਹ ਆਰਥਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਕੋਲ ਮੋਟਰਸਾਈਕਲ ਖਰੀਦਣ ਲਈ ਪੈਸੇ ਨਹੀਂ ਹਨ।''
ਕਾਜੀ ਨੇ ਦੱਸਿਆ ਕਿ ਵਿਜੇ ਨਗਰ ਪੁਲਸ ਥਾਣੇ ਦੇ ਕਰਮੀਆਂ ਨੇ ਆਪਸ 'ਚ ਚੰਦਾ ਇਕੱਠਾ ਕਰ ਕੇ ਇਕ ਵਾਹਨ ਡੀਲਰ ਦੀ ਸ਼ੁਰੂਆਤੀ ਭੁਗਤਾਨ (ਡਾਊਨ ਪੇਮੈਂਟ) ਕੀਤਾ ਅਤੇ ਹਲਦੇ ਨੂੰ ਮੋਟਰਸਾਈਕਲ ਦੇ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਨੌਜਵਾਨ ਨੇ ਪੁਲਸ ਨੂੰ ਕਿਹਾ ਹੈ ਕਿ ਉਹ ਆਪਣੇ ਦਮ 'ਤੇ ਮੋਟਰਸਾਈਕਲ ਦੀਆਂ ਬਾਕੀ ਕਿਸਤਾਂ ਜਮ੍ਹਾ ਕਰਵਾਏਗਾ। ਮੋਟਰਸਾਈਕਲ ਲਈ ਪੁਲਸ ਦਾ ਆਭਾਰ ਜਤਾਉਂਦੇ ਹੋਏ ਹਲਦੇ ਨੇ ਕਿਹਾ,''ਪਹਿਲੇ ਮੈਂ ਸਾਈਕਲ ਤੋਂ ਹਰ ਰਾਤ ਭੋਜਨ ਦੇ ਸਿਰਫ਼ 6 ਤੋਂ 8 ਪਾਰਸਲ ਘਰਾਂ ਤੱਕ ਭੋਜਨ ਪਹੁੰਚਾ ਪਾਉਂਦਾ ਸੀ ਪਰ ਹੁਣ ਮੈਂ ਮੋਟਰਸਾਈਕਲ 'ਤੇ ਹਰ ਰਾਤ 15 ਤੋਂ 20 ਭੋਜਨ ਪਾਰਸਲ ਪਹੁੰਚਾ ਰਿਹਾ ਹਾਂ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੂਰਪ ਦੌਰਾ: 65 ਘੰਟਿਆਂ 'ਚ 25 ਬੈਠਕਾਂ ਕਰਨਗੇ PM ਮੋਦੀ, ਦੁਨੀਆ ਦੇ 8 ਵੱਡੇ ਨੇਤਾਵਾਂ ਨਾਲ ਕਰਨਗੇ ਮੁਲਾਕਾਤ
NEXT STORY