ਡਿੰਡੋਰੀ- ਮੱਧ ਪ੍ਰਦੇਸ਼ ਦੇ ਡਿੰਡੋਰੀ ’ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਆਪਣੀ ਪਤਨੀ ਦੀ ਮੌਤ ਮਗਰੋਂ ਉਸ ਦੀ ਲਾਸ਼ ਨੂੰ ਆਪਣੇ ਘਰ ’ਚ ਦਫ਼ਨਾ ਦਿੱਤਾ। ਗੁਆਂਢੀਆਂ ਦੇ ਵਿਰੋਧ ਮਗਰੋਂ ਪ੍ਰਸ਼ਾਸਨ ਨੇ ਲਾਸ਼ ਨੂੰ ਕੱਢ ਕੇ ਮੁਕਤੀਧਾਮ ’ਚ ਉਸ ਦਾ ਅੰਤਿਮ ਸੰਸਕਾਰ ਕਰਵਾਇਆ। ਡਿੰਡੋਰੀ ਦੇ ਤਹਿਸੀਲਦਾਰ ਗੋਵਿੰਦਰਾਮ ਸਲਾਮੇ ਨੇ ਸ਼ਨੀਵਾਰ ਨੂੰ ਦੱਸਿਆ ਕਿ 50 ਸਾਲਾ ਅਧਿਆਪਕ ਓਂਕਾਰ ਦਾਸ ਮੋਗਰੇ ਨੇ ਬੀਮਾਰੀ ਕਾਰਨ ਆਪਣੀ ਪਤਨੀ ਦੀ ਮੌਤ ਹੋ ਜਾਣ ਮਗਰੋਂ ਉਸ ਦੀ ਲਾਸ਼ ਨੂੰ ਘਰ ਅੰਦਰ ਹੀ ਇਕ ਕਮਰੇ ’ਚ ਦਫ਼ਨਾ ਦਿੱਤਾ ਸੀ।
ਇਹ ਵੀ ਪੜ੍ਹੋ- ਹਰਿਆਣਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇਕੋ ਪਰਿਵਾਰ ਦੇ 6 ਜੀਆਂ ਦੀਆਂ ਮਿਲੀਆਂ ਲਾਸ਼ਾਂ
ਅਧਿਆਪਕ ਨੇ ਕਿਹਾ- ਪਤਨੀ ਨਾਲ ਪਿਆਰ ਕਰਦਾ ਹਾਂ
ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਬੁੱਧਵਾਰ ਨੂੰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੂਚਨਾ ਮਿਲਣ ’ਤੇ 24 ਘੰਟੇ ਦੇ ਅੰਦਰ ਹੀ ਲਾਸ਼ ਨੂੰ ਸ਼ਿਫਟ ਕਰ ਦਿੱਤਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਨਿਰਧਾਰਤ ਸਥਾਨ 'ਤੇ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਅਤੇ ਮੋਗਰੇ ਦੇ ਰਿਸ਼ਤੇਦਾਰਾਂ ਨੇ ਘਰ ਦੇ ਅੰਦਰ ਲਾਸ਼ ਨੂੰ ਦਫ਼ਨਾਉਣ ਤੋਂ ਅਧਿਆਪਕ ਨੂੰ ਰੋਕਿਆ ਸੀ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਮੰਨੀ ਅਤੇ ਕਿਹਾ ਕਿ ਪਤਨੀ ਨਾਲ ਪਿਆਰ ਕਾਰਨ ਉਹ ਅਜਿਹਾ ਕਰ ਰਿਹਾ ਹੈ। ਅਧਿਆਪਕ ਨੇ ਅਜਿਹਾ ਕਰਨ ਲਈ ਆਪਣੇ ਪਨਿਕਾ ਭਾਈਚਾਰੇ ਦੀ ਪਰੰਪਰਾ ਦਾ ਵੀ ਹਵਾਲਾ ਦਿੱਤਾ।
ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ
ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤਾ ਦਖ਼ਲ
ਅਧਿਕਾਰੀਆਂ ਨੇ ਦੱਸਿਆ ਕਿ ਪਨਿਕਾ ਭਾਈਚਾਰੇ ਦੇ ਲੋਕ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਨੂੰ ਪੇਂਡੂ ਇਲਾਕਿਆਂ ’ਚ ਰਿਹਾਇਸ਼ੀ ਕੰਪਲੈਕਸ ’ਚ ਹੀ ਦਫ਼ਨਾ ਦਿੰਦੇ ਹਨ। ਕੋਤਵਾਲੀ ਥਾਣਾ ਮੁਖੀ ਸੀ. ਕੇ. ਸਿਰਾਮੇ ਨੇ ਦੱਸਿਆ ਕਿ ਮੋਗਰੇ ਨੇ ਆਪਣੇ ਭਾਈਚਾਰੇ ਦੇ ਰੀਤੀ-ਰਿਵਾਜ਼ਾਂ ਦਾ ਹਵਾਲਾ ਦੇ ਕੇ ਲਾਸ਼ ਨੂੰ 23 ਅਗਸਤ ਨੂੰ ਆਪਣੇ ਘਰ ’ਚ ਹੀ ਦਫ਼ਨਾ ਦਿੱਤਾ। ਹਾਲਾਂਕਿ ਸਥਾਨਕ ਨਗਰ ਬਾਡੀਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਆਂਢੀਆਂ ਦੀ ਸ਼ਿਕਾਇਤ ਮਿਲਣ ’ਤੇ ਦਖ਼ਲ ਦਿੱਤਾ।
ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ
ਪੈਂਡਿੰਗ ਮਾਮਲੇ ਸਭ ਤੋਂ ਵੱਡੀ ਚੁਣੌਤੀ : ਚੀਫ ਜਸਟਿਸ ਰਮੰਨਾ
NEXT STORY